ਯੇਹੋਸ਼ੁਆ 12

ਉਸਦਾ ਰਾਜ ਪੂਰਬੀ ਅਰਾਬਾਹ ਖੇਤਰ ਤੋਂ ਲੈ ਕੇ, ਕਿਨਰੇਥ ਝੀਲ ਤੋਂ ਅਰਬ ਸਾਗਰ ਤੱਕ ਅਤੇ ਪੂਰਬ ਵਿੱਚ ਬੈਤ ਯਸ਼ੀਮੋਥ ਤੱਕ ਅਤੇ ਦੱਖਣ ਵਿੱਚ ਪਿਸਗਾਹ ਦੀਆਂ ਢਲਾਣਾਂ ਦੇ ਪੈਰਾਂ ਤੱਕ ਫੈਲਿਆ ਹੋਇਆ ਸੀ।

Joshua 12:3 (UKJV) And from the plain to the sea of Chinneroth on the east, and unto the sea of the plain, even the salt sea on the east, the way to Bethjeshimoth; and from the south, under Ashdothpisgah:

1ਇਹ ਉਸ ਦੇਸ਼ ਦੇ ਰਾਜੇ ਹਨ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਹਰਾਇਆ ਸੀ ਅਤੇ ਜਿਨ੍ਹਾਂ ਦਾ ਇਲਾਕਾ ਉਨ੍ਹਾਂ ਨੇ ਯਰਦਨ ਦੇ ਪੂਰਬ ਵੱਲ ਅਰਨੋਨ ਘਾਟੀ ਤੋਂ ਲੈ ਕੇ ਹਰਮੋਨ ਪਰਬਤ ਤੱਕ, ਅਰਾਬਾਹ ਦੇ ਸਾਰੇ ਪੂਰਬੀ ਪਾਸੇ ਸਮੇਤ ਲੈ ਲਿਆ ਸੀ।

2ਅਮੋਰੀਆਂ ਦਾ ਰਾਜਾ ਸੀਹੋਨ, ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ। ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ ਅਤੇ ਉਸ ਵਾਦੀ ਵਿੱਚ ਹੈ ਅਤੇ ਗਿਲਆਦ ਤੋਂ ਅੱਧ ਯਬੋਕ ਨਦੀ ਤੱਕ ਜਿਹੜੀ ਅੰਮੋਨੀਆਂ ਦੀ ਹੱਦ ਹੈ

3ਉਸਦਾ ਰਾਜ ਪੂਰਬੀ ਅਰਾਬਾਹ ਖੇਤਰ ਤੋਂ ਲੈ ਕੇ, ਕਿਨਰੇਥ ਝੀਲ ਤੋਂ ਅਰਬ ਸਾਗਰ ਤੱਕ ਅਤੇ ਪੂਰਬ ਵਿੱਚ ਬੈਤ ਯਸ਼ੀਮੋਥ ਤੱਕ ਅਤੇ ਦੱਖਣ ਵਿੱਚ ਪਿਸਗਾਹ ਦੀਆਂ ਢਲਾਣਾਂ ਦੇ ਪੈਰਾਂ ਤੱਕ ਫੈਲਿਆ ਹੋਇਆ ਸੀ।

4ਅਤੇ ਬਾਸ਼ਾਨ ਦੇ ਰਾਜੇ ਓਗ ਦਾ ਇਲਾਕਾ, ਰਫ਼ਾਈ ਲੋਕਾਂ ਵਿੱਚੋਂ ਇੱਕ ਸੀ, ਜਿਸ ਨੇ ਅਸ਼ਤਾਰੋਥ ਅਤੇ ਅਦਰਈ ਵਿੱਚ ਰਾਜ ਕੀਤਾ।

5ਉਸ ਨੇ ਹਰਮੋਨ ਪਰਬਤ ਉੱਤੇ, ਸਲੇਕਾਹ, ਗੇਸ਼ੂਰ ਅਤੇ ਮਕਾਹ ਦੇ ਲੋਕਾਂ ਦੀ ਹੱਦ ਤੱਕ ਸਾਰੇ ਬਾਸ਼ਾਨ ਤੱਕ ਅਤੇ ਹੇਸ਼ਬੋਨ ਦੇ ਰਾਜੇ ਸੀਹੋਨ ਦੀ ਹੱਦ ਤੱਕ ਅੱਧੇ ਗਿਲਆਦ ਉੱਤੇ ਰਾਜ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.