12ਅਰਥਾਤ, ਬਾਸ਼ਾਨ ਵਿੱਚ ਓਗ ਦਾ ਸਾਰਾ ਰਾਜ, ਜਿਸਨੇ ਅਸ਼ਤਾਰੋਥ ਅਤੇ ਅਦਰਈ ਵਿੱਚ ਰਾਜ ਕੀਤਾ ਸੀ। (ਉਹ ਰਫ਼ਾਈਆਂ ਤੋਂ ਇਕੱਲਾ ਬਚ ਨਿੱਕਲਿਆ ਸੀ।) ਮੋਸ਼ੇਹ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ ਅਤੇ ਉਨ੍ਹਾਂ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਸੀ।
13ਪਰ ਇਸਰਾਏਲੀਆਂ ਨੇ ਗੇਸ਼ੂਰ ਅਤੇ ਮਕਾਹ ਦੇ ਲੋਕਾਂ ਨੂੰ ਬਾਹਰ ਨਹੀਂ ਕੱਢਿਆ, ਇਸ ਲਈ ਉਹ ਅੱਜ ਤੱਕ ਇਸਰਾਏਲੀਆਂ ਵਿੱਚ ਰਹਿੰਦੇ ਹਨ।
14ਪਰ ਲੇਵੀ ਪਰਿਵਾਰ ਦੇ ਸਮੂਹ ਨੂੰ ਉਸ ਨੇ ਕੋਈ ਵਿਰਾਸਤ ਨਹੀਂ ਦਿੱਤੀ, ਕਿਉਂਕਿ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਨੂੰ ਭੇਟ ਕੀਤੀਆਂ ਗਈਆਂ ਭੋਜਨ ਦੀਆਂ ਭੇਟਾਂ ਉਨ੍ਹਾਂ ਦੀ ਵਿਰਾਸਤ ਹਨ, ਜਿਵੇਂ ਉਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ।
15ਇਹ ਉਹ ਹੈ ਜੋ ਮੋਸ਼ੇਹ ਨੇ ਰਊਬੇਨ ਦੇ ਗੋਤ ਨੂੰ ਉਸਦੇ ਗੋਤ ਦੇ ਅਨੁਸਾਰ ਦਿੱਤਾ ਸੀ ਜਿਵੇਂ ਕਿ
16ਅਰਨੋਨ ਘਾਟੀ ਦੇ ਕਿਨਾਰੇ ਦੇ ਅਰੋਏਰ ਤੋਂ, ਅਤੇ ਖੱਡ ਦੇ ਵਿਚਕਾਰਲੇ ਸ਼ਹਿਰ ਤੋਂ, ਅਤੇ ਮੇਦੇਬਾ ਤੋਂ ਬਾਅਦ ਦਾ ਸਾਰਾ ਮੈਦਾਨ