14ਪਰ ਲੇਵੀ ਪਰਿਵਾਰ ਦੇ ਸਮੂਹ ਨੂੰ ਉਸ ਨੇ ਕੋਈ ਵਿਰਾਸਤ ਨਹੀਂ ਦਿੱਤੀ, ਕਿਉਂਕਿ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਨੂੰ ਭੇਟ ਕੀਤੀਆਂ ਗਈਆਂ ਭੋਜਨ ਦੀਆਂ ਭੇਟਾਂ ਉਨ੍ਹਾਂ ਦੀ ਵਿਰਾਸਤ ਹਨ, ਜਿਵੇਂ ਉਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ।
15ਇਹ ਉਹ ਹੈ ਜੋ ਮੋਸ਼ੇਹ ਨੇ ਰਊਬੇਨ ਦੇ ਗੋਤ ਨੂੰ ਉਸਦੇ ਗੋਤ ਦੇ ਅਨੁਸਾਰ ਦਿੱਤਾ ਸੀ ਜਿਵੇਂ ਕਿ
16ਅਰਨੋਨ ਘਾਟੀ ਦੇ ਕਿਨਾਰੇ ਦੇ ਅਰੋਏਰ ਤੋਂ, ਅਤੇ ਖੱਡ ਦੇ ਵਿਚਕਾਰਲੇ ਸ਼ਹਿਰ ਤੋਂ, ਅਤੇ ਮੇਦੇਬਾ ਤੋਂ ਬਾਅਦ ਦਾ ਸਾਰਾ ਮੈਦਾਨ
17ਹੇਸ਼ਬੋਨ ਅਤੇ ਉਸ ਦੇ ਸਾਰੇ ਸ਼ਹਿਰ ਦੇ ਜਿਹੜੇ ਉੱਪਰਲੇ ਮੈਦਾਨ ਵਿੱਚ ਹਨ, ਜਿਸ ਵਿੱਚ ਦੀਬੋਨ, ਬਾਮੋਥ ਬਆਲ, ਬੈਤ-ਬਆਲ ਮੇਓਨ,
18ਯਹਜ਼ਾਹ, ਕੇਦੇਮੋਥ, ਮੇਫਾਅਥ,