21ਮੈਦਾਨ ਦੇ ਸਾਰੇ ਕਸਬੇ ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦਾ ਸਾਰਾ ਰਾਜ, ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ। ਮੋਸ਼ੇਹ ਨੇ ਉਸ ਨੂੰ ਅਤੇ ਮਿਦਯਾਨ ਦੇ ਸਰਦਾਰਾਂ, ਏਵੀ, ਰੇਕੇਮ, ਜ਼ੂਰ, ਹੂਰ ਅਤੇ ਰੇਬਾ, ਸੀਹੋਨ ਨਾਲ ਮਿਲਦੇ-ਜੁਲਦੇ ਰਾਜਕੁਮਾਰ, ਜੋ ਉਸ ਦੇਸ਼ ਵਿੱਚ ਰਹਿੰਦੇ ਸਨ, ਉਹਨਾਂ ਨੂੰ ਹਰਾਇਆ ਸੀ।
22ਲੜਾਈ ਵਿੱਚ ਮਾਰੇ ਗਏ ਲੋਕਾਂ ਤੋਂ ਇਲਾਵਾ, ਇਸਰਾਏਲੀਆਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਜੋ ਭਵਿੱਖਬਾਣੀ ਕਰਦਾ ਹੁੰਦਾ ਸੀ ਸਭਨਾ ਦੇ ਨਾਲ ਵੱਢ ਦਿੱਤਾ।
23ਰਊਬੇਨੀਆਂ ਦੀ ਹੱਦ ਯਰਦਨ ਦੇ ਕਿਨਾਰੇ ਸੀ। ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਰਊਬੇਨੀਆਂ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਮਿਰਾਸ ਸਨ।
24ਇਹ ਉਹ ਹੈ ਜੋ ਮੋਸ਼ੇਹ ਨੇ ਗਾਦ ਦੇ ਗੋਤ ਨੂੰ ਉਸਦੇ ਗੋਤ ਦੇ ਅਨੁਸਾਰ ਦਿੱਤਾ ਸੀ:
25ਯਾਜ਼ਰ ਦਾ ਇਲਾਕਾ, ਗਿਲਆਦ ਦੇ ਸਾਰੇ ਕਸਬੇ ਅਤੇ ਅੱਧਾ ਅੰਮੋਨੀਆਂ ਦਾ ਦੇਸ਼ ਰਬਾਹ ਦੇ ਨੇੜੇ ਅਰੋਏਰ ਤੱਕ;