ਯੇਹੋਸ਼ੁਆ 14

ਪਰ ਮੇਰੇ ਭਰਾਂ ਇਸਰਾਏਲੀ ਜੋ ਮੇਰੇ ਨਾਲ ਗਏ ਸਨ, ਲੋਕਾਂ ਦੇ ਦਿਲ ਡਰ ਨਾਲ ਪਿਘਲ ਗਏ। ਪਰ ਮੈਂ ਪੂਰੇ ਦਿਲ ਨਾਲ ਯਾਹਵੇਹ ਦਾ ਅਨੁਸਰਣ ਕੀਤਾ।

Joshua 14:8 (UKJV) Nevertheless my brethren that went up with me made the heart of the people melt: but I wholly followed the LORD my God.

6ਹੁਣ ਯਹੂਦਾਹ ਦੇ ਲੋਕ ਗਿਲਗਾਲ ਵਿੱਚ ਯੇਹੋਸ਼ੁਆ ਦੇ ਕੋਲ ਆਏ ਅਤੇ ਕਨਿੱਜ਼ੀ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੇ ਉਸਨੂੰ ਆਖਿਆ, “ਤੂੰ ਜਾਣਦਾ ਹੈ ਕਿ ਯਾਹਵੇਹ ਨੇ ਕਾਦੇਸ਼ ਬਰਨੇਆ ਵਿੱਚ ਪਰਮੇਸ਼ਵਰ ਦੇ ਬੰਦੇ ਮੋਸ਼ੇਹ ਨੂੰ ਤੇਰੇ ਅਤੇ ਮੇਰੇ ਬਾਰੇ ਕੀ ਕਿਹਾ ਸੀ।

7ਮੈਂ ਚਾਲੀ ਸਾਲਾਂ ਦਾ ਸੀ ਜਦੋਂ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਮੈਨੂੰ ਕਾਦੇਸ਼ ਬਰਨੇਆ ਤੋਂ ਉਸ ਦੇਸ਼ ਦੀ ਖੋਜ ਕਰਨ ਲਈ ਭੇਜਿਆ ਸੀ ਅਤੇ ਮੈਂ ਉਸ ਲਈ ਚੰਗੀ ਖ਼ਬਰ ਵਾਪਸ ਲਿਆਇਆ,

8ਪਰ ਮੇਰੇ ਭਰਾਂ ਇਸਰਾਏਲੀ ਜੋ ਮੇਰੇ ਨਾਲ ਗਏ ਸਨ, ਲੋਕਾਂ ਦੇ ਦਿਲ ਡਰ ਨਾਲ ਪਿਘਲ ਗਏ। ਪਰ ਮੈਂ ਪੂਰੇ ਦਿਲ ਨਾਲ ਯਾਹਵੇਹ ਦਾ ਅਨੁਸਰਣ ਕੀਤਾ।

9ਇਸ ਲਈ ਉਸ ਦਿਨ ਮੋਸ਼ੇਹ ਨੇ ਮੇਰੇ ਨਾਲ ਸਹੁੰ ਖਾਧੀ, ‘ਜਿਸ ਧਰਤੀ ਉੱਤੇ ਤੇਰੇ ਪੈਰ ਚੱਲੇ ਹਨ, ਉਹ ਧਰਤੀ ਤੇਰੀ ਅਤੇ ਤੇਰੇ ਬੱਚਿਆਂ ਦੀ ਸਦਾ ਲਈ ਵਿਰਾਸਤ ਹੋਵੇਗੀ, ਕਿਉਂਕਿ ਤੂੰ ਮੇਰੇ ਪਰਮੇਸ਼ਵਰ ਦਾ ਪੂਰੇ ਦਿਲ ਨਾਲ ਅਨੁਸਰਣ ਕੀਤਾ ਹੈ।’

10“ਹੁਣ, ਜਿਵੇਂ ਕਿ ਯਾਹਵੇਹ ਨੇ ਵਾਅਦਾ ਕੀਤਾ ਸੀ, ਉਸਨੇ ਮੈਨੂੰ ਪੰਤਾਲੀ ਸਾਲ ਤੱਕ ਜੀਉਂਦਾ ਰੱਖਿਆ ਹੈ ਜਦੋਂ ਤੋਂ ਉਸਨੇ ਮੋਸ਼ੇਹ ਨੂੰ ਇਹ ਕਿਹਾ ਸੀ, ਜਦੋਂ ਕਿ ਇਸਰਾਏਲ ਉਜਾੜ ਵਿੱਚ ਤੁਰੇ ਜਾ ਰਹੇ ਸੀ। ਇਸ ਲਈ ਅੱਜ ਮੈਂ ਇੱਥੇ ਹਾਂ, ਪਚਾਸੀ ਸਾਲ ਦਾ ਹਾਂ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.