ਯੇਹੋਸ਼ੁਆ 14

ਇਸ ਲਈ ਉਸ ਦਿਨ ਮੋਸ਼ੇਹ ਨੇ ਮੇਰੇ ਨਾਲ ਸਹੁੰ ਖਾਧੀ, ‘ਜਿਸ ਧਰਤੀ ਉੱਤੇ ਤੇਰੇ ਪੈਰ ਚੱਲੇ ਹਨ, ਉਹ ਧਰਤੀ ਤੇਰੀ ਅਤੇ ਤੇਰੇ ਬੱਚਿਆਂ ਦੀ ਸਦਾ ਲਈ ਵਿਰਾਸਤ ਹੋਵੇਗੀ, ਕਿਉਂਕਿ ਤੂੰ ਮੇਰੇ ਪਰਮੇਸ਼ਵਰ ਦਾ ਪੂਰੇ ਦਿਲ ਨਾਲ ਅਨੁਸਰਣ ਕੀਤਾ ਹੈ।’

Joshua 14:9 (UKJV) And Moses swore on that day, saying, Surely the land whereon your feet have trodden shall be yours inheritance, and your children's for ever, because you have wholly followed the LORD my God.

7ਮੈਂ ਚਾਲੀ ਸਾਲਾਂ ਦਾ ਸੀ ਜਦੋਂ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਮੈਨੂੰ ਕਾਦੇਸ਼ ਬਰਨੇਆ ਤੋਂ ਉਸ ਦੇਸ਼ ਦੀ ਖੋਜ ਕਰਨ ਲਈ ਭੇਜਿਆ ਸੀ ਅਤੇ ਮੈਂ ਉਸ ਲਈ ਚੰਗੀ ਖ਼ਬਰ ਵਾਪਸ ਲਿਆਇਆ,

8ਪਰ ਮੇਰੇ ਭਰਾਂ ਇਸਰਾਏਲੀ ਜੋ ਮੇਰੇ ਨਾਲ ਗਏ ਸਨ, ਲੋਕਾਂ ਦੇ ਦਿਲ ਡਰ ਨਾਲ ਪਿਘਲ ਗਏ। ਪਰ ਮੈਂ ਪੂਰੇ ਦਿਲ ਨਾਲ ਯਾਹਵੇਹ ਦਾ ਅਨੁਸਰਣ ਕੀਤਾ।

9ਇਸ ਲਈ ਉਸ ਦਿਨ ਮੋਸ਼ੇਹ ਨੇ ਮੇਰੇ ਨਾਲ ਸਹੁੰ ਖਾਧੀ, ‘ਜਿਸ ਧਰਤੀ ਉੱਤੇ ਤੇਰੇ ਪੈਰ ਚੱਲੇ ਹਨ, ਉਹ ਧਰਤੀ ਤੇਰੀ ਅਤੇ ਤੇਰੇ ਬੱਚਿਆਂ ਦੀ ਸਦਾ ਲਈ ਵਿਰਾਸਤ ਹੋਵੇਗੀ, ਕਿਉਂਕਿ ਤੂੰ ਮੇਰੇ ਪਰਮੇਸ਼ਵਰ ਦਾ ਪੂਰੇ ਦਿਲ ਨਾਲ ਅਨੁਸਰਣ ਕੀਤਾ ਹੈ।’

10“ਹੁਣ, ਜਿਵੇਂ ਕਿ ਯਾਹਵੇਹ ਨੇ ਵਾਅਦਾ ਕੀਤਾ ਸੀ, ਉਸਨੇ ਮੈਨੂੰ ਪੰਤਾਲੀ ਸਾਲ ਤੱਕ ਜੀਉਂਦਾ ਰੱਖਿਆ ਹੈ ਜਦੋਂ ਤੋਂ ਉਸਨੇ ਮੋਸ਼ੇਹ ਨੂੰ ਇਹ ਕਿਹਾ ਸੀ, ਜਦੋਂ ਕਿ ਇਸਰਾਏਲ ਉਜਾੜ ਵਿੱਚ ਤੁਰੇ ਜਾ ਰਹੇ ਸੀ। ਇਸ ਲਈ ਅੱਜ ਮੈਂ ਇੱਥੇ ਹਾਂ, ਪਚਾਸੀ ਸਾਲ ਦਾ ਹਾਂ!

11ਮੈਂ ਅੱਜ ਵੀ ਓਨਾ ਹੀ ਮਜ਼ਬੂਤ ਹਾਂ ਜਿੰਨਾ ਉਦੋਂ ਜਦੋਂ ਮੋਸ਼ੇਹ ਨੇ ਮੈਨੂੰ ਬਾਹਰ ਭੇਜਿਆ ਸੀ। ਮੈਂ ਹੁਣ ਵੀ ਲੜਾਈ ਲਈ ਬਾਹਰ ਜਾਣ ਲਈ ਉਨਾ ਹੀ ਜ਼ੋਰਦਾਰ ਹਾਂ ਜਿੰਨਾ ਮੈਂ ਉਦੋਂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.