ਯੇਹੋਸ਼ੁਆ 14

“ਹੁਣ, ਜਿਵੇਂ ਕਿ ਯਾਹਵੇਹ ਨੇ ਵਾਅਦਾ ਕੀਤਾ ਸੀ, ਉਸਨੇ ਮੈਨੂੰ ਪੰਤਾਲੀ ਸਾਲ ਤੱਕ ਜੀਉਂਦਾ ਰੱਖਿਆ ਹੈ ਜਦੋਂ ਤੋਂ ਉਸਨੇ ਮੋਸ਼ੇਹ ਨੂੰ ਇਹ ਕਿਹਾ ਸੀ, ਜਦੋਂ ਕਿ ਇਸਰਾਏਲ ਉਜਾੜ ਵਿੱਚ ਤੁਰੇ ਜਾ ਰਹੇ ਸੀ। ਇਸ ਲਈ ਅੱਜ ਮੈਂ ਇੱਥੇ ਹਾਂ, ਪਚਾਸੀ ਸਾਲ ਦਾ ਹਾਂ!

Joshua 14:10 (UKJV) And now, behold, the LORD has kept me alive, as he said, these forty and five years, even since the LORD spoke this word unto Moses, while the children of Israel wandered in the wilderness: and now, lo, I am this day fourscore and five years old.

8ਪਰ ਮੇਰੇ ਭਰਾਂ ਇਸਰਾਏਲੀ ਜੋ ਮੇਰੇ ਨਾਲ ਗਏ ਸਨ, ਲੋਕਾਂ ਦੇ ਦਿਲ ਡਰ ਨਾਲ ਪਿਘਲ ਗਏ। ਪਰ ਮੈਂ ਪੂਰੇ ਦਿਲ ਨਾਲ ਯਾਹਵੇਹ ਦਾ ਅਨੁਸਰਣ ਕੀਤਾ।

9ਇਸ ਲਈ ਉਸ ਦਿਨ ਮੋਸ਼ੇਹ ਨੇ ਮੇਰੇ ਨਾਲ ਸਹੁੰ ਖਾਧੀ, ‘ਜਿਸ ਧਰਤੀ ਉੱਤੇ ਤੇਰੇ ਪੈਰ ਚੱਲੇ ਹਨ, ਉਹ ਧਰਤੀ ਤੇਰੀ ਅਤੇ ਤੇਰੇ ਬੱਚਿਆਂ ਦੀ ਸਦਾ ਲਈ ਵਿਰਾਸਤ ਹੋਵੇਗੀ, ਕਿਉਂਕਿ ਤੂੰ ਮੇਰੇ ਪਰਮੇਸ਼ਵਰ ਦਾ ਪੂਰੇ ਦਿਲ ਨਾਲ ਅਨੁਸਰਣ ਕੀਤਾ ਹੈ।’

10“ਹੁਣ, ਜਿਵੇਂ ਕਿ ਯਾਹਵੇਹ ਨੇ ਵਾਅਦਾ ਕੀਤਾ ਸੀ, ਉਸਨੇ ਮੈਨੂੰ ਪੰਤਾਲੀ ਸਾਲ ਤੱਕ ਜੀਉਂਦਾ ਰੱਖਿਆ ਹੈ ਜਦੋਂ ਤੋਂ ਉਸਨੇ ਮੋਸ਼ੇਹ ਨੂੰ ਇਹ ਕਿਹਾ ਸੀ, ਜਦੋਂ ਕਿ ਇਸਰਾਏਲ ਉਜਾੜ ਵਿੱਚ ਤੁਰੇ ਜਾ ਰਹੇ ਸੀ। ਇਸ ਲਈ ਅੱਜ ਮੈਂ ਇੱਥੇ ਹਾਂ, ਪਚਾਸੀ ਸਾਲ ਦਾ ਹਾਂ!

11ਮੈਂ ਅੱਜ ਵੀ ਓਨਾ ਹੀ ਮਜ਼ਬੂਤ ਹਾਂ ਜਿੰਨਾ ਉਦੋਂ ਜਦੋਂ ਮੋਸ਼ੇਹ ਨੇ ਮੈਨੂੰ ਬਾਹਰ ਭੇਜਿਆ ਸੀ। ਮੈਂ ਹੁਣ ਵੀ ਲੜਾਈ ਲਈ ਬਾਹਰ ਜਾਣ ਲਈ ਉਨਾ ਹੀ ਜ਼ੋਰਦਾਰ ਹਾਂ ਜਿੰਨਾ ਮੈਂ ਉਦੋਂ ਸੀ।

12ਹੁਣ ਮੈਨੂੰ ਇਹ ਪਹਾੜੀ ਦੇਸ਼ ਦਿਓ ਜਿਸਦਾ ਯਾਹਵੇਹ ਨੇ ਉਸ ਦਿਨ ਮੇਰੇ ਨਾਲ ਵਾਅਦਾ ਕੀਤਾ ਸੀ। ਤੁਸੀਂ ਖੁਦ ਸੁਣਿਆ ਸੀ ਕਿ ਅਨਾਕੀ ਉੱਥੇ ਸਨ ਅਤੇ ਉਨ੍ਹਾਂ ਦੇ ਸ਼ਹਿਰ ਵੱਡੇ ਅਤੇ ਕਿਲਾਬੰਦ ਸਨ, ਪਰ ਯਾਹਵੇਹ ਮੇਰੀ ਮਦਦ ਕਰ ਰਿਹਾ ਹੈ, ਮੈਂ ਉਨ੍ਹਾਂ ਨੂੰ ਉਵੇਂ ਹੀ ਕੱਢ ਦਿਆਂਗਾ ਜਿਵੇਂ ਉਸਨੇ ਕਿਹਾ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.