ਯੇਹੋਸ਼ੁਆ 15

ਯਹੂਦਾਹ ਦੇ ਗੋਤ ਦਾ ਹਿੱਸਾ, ਇਸਦੇ ਗੋਤਾਂ ਦੇ ਅਨੁਸਾਰ, ਅਦੋਮ ਦੇ ਖੇਤਰ ਤੋਂ ਹੇਠਾਂ ਦੱਖਣ ਵਿੱਚ ਜ਼ੀਨ ਦੇ ਮਾਰੂਥਲ ਤੱਕ ਸੀਮਾ ਉੱਤੇ ਹੈ।

Joshua 15:1 (UKJV) This then was the lot of the tribe of the children of Judah by their families; even to the border of Edom the wilderness of Zin southward was the uttermost part of the south coast.

1ਯਹੂਦਾਹ ਦੇ ਗੋਤ ਦਾ ਹਿੱਸਾ, ਇਸਦੇ ਗੋਤਾਂ ਦੇ ਅਨੁਸਾਰ, ਅਦੋਮ ਦੇ ਖੇਤਰ ਤੋਂ ਹੇਠਾਂ ਦੱਖਣ ਵਿੱਚ ਜ਼ੀਨ ਦੇ ਮਾਰੂਥਲ ਤੱਕ ਸੀਮਾ ਉੱਤੇ ਹੈ।

2ਇਨ੍ਹਾਂ ਦੀ ਦੱਖਣੀ ਸੀਮਾ ਖਾਰੇ ਸਾਗਰ ਦੇ ਦੱਖਣੀ ਸਿਰੇ ਤੋਂ, ਉਸ ਖਾੜੀ ਤੋਂ ਹੈ ਜੋ ਦੱਖਣ ਵੱਲ ਮੁੜਦੀ ਹੈ,

3ਅਤੇ ਉਹ ਦੱਖਣ ਵੱਲ ਅਕਰਾਬੀਮ ਦੀ ਚੜ੍ਹਾਈ ਤੱਕ ਪਹੁੰਚਦੀ ਹੈ ਅਤੇ ਜ਼ੀਨ ਵੱਲ ਜਾਂਦੀ ਹੈ ਅਤੇ ਕਾਦੇਸ਼ ਬਰਨੇਆ ਦੇ ਦੱਖਣ ਤੋਂ ਉਤਾਹਾਂ ਜਾ ਕੇ ਹਸਰੋਨ ਕੋਲੋ ਦੀ ਲੰਘ ਕੇ ਅੱਦਾਰ ਵੱਲ ਚੜ੍ਹਦੀ ਹੈ ਅਤੇ ਕਰਕਾ ਵੱਲ ਮੁੜਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.