ਯੇਹੋਸ਼ੁਆ 15

ਅਤੇ ਉਹ ਦੱਖਣ ਵੱਲ ਅਕਰਾਬੀਮ ਦੀ ਚੜ੍ਹਾਈ ਤੱਕ ਪਹੁੰਚਦੀ ਹੈ ਅਤੇ ਜ਼ੀਨ ਵੱਲ ਜਾਂਦੀ ਹੈ ਅਤੇ ਕਾਦੇਸ਼ ਬਰਨੇਆ ਦੇ ਦੱਖਣ ਤੋਂ ਉਤਾਹਾਂ ਜਾ ਕੇ ਹਸਰੋਨ ਕੋਲੋ ਦੀ ਲੰਘ ਕੇ ਅੱਦਾਰ ਵੱਲ ਚੜ੍ਹਦੀ ਹੈ ਅਤੇ ਕਰਕਾ ਵੱਲ ਮੁੜਦੀ ਹੈ।

Joshua 15:3 (UKJV) And it went out to the south side to Maalehacrabbim, and passed along to Zin, and ascended up on the south side unto Kadeshbarnea, and passed along to Hezron, and went up to Adar, and fetched a compass to Karkaa:

1ਯਹੂਦਾਹ ਦੇ ਗੋਤ ਦਾ ਹਿੱਸਾ, ਇਸਦੇ ਗੋਤਾਂ ਦੇ ਅਨੁਸਾਰ, ਅਦੋਮ ਦੇ ਖੇਤਰ ਤੋਂ ਹੇਠਾਂ ਦੱਖਣ ਵਿੱਚ ਜ਼ੀਨ ਦੇ ਮਾਰੂਥਲ ਤੱਕ ਸੀਮਾ ਉੱਤੇ ਹੈ।

2ਇਨ੍ਹਾਂ ਦੀ ਦੱਖਣੀ ਸੀਮਾ ਖਾਰੇ ਸਾਗਰ ਦੇ ਦੱਖਣੀ ਸਿਰੇ ਤੋਂ, ਉਸ ਖਾੜੀ ਤੋਂ ਹੈ ਜੋ ਦੱਖਣ ਵੱਲ ਮੁੜਦੀ ਹੈ,

3ਅਤੇ ਉਹ ਦੱਖਣ ਵੱਲ ਅਕਰਾਬੀਮ ਦੀ ਚੜ੍ਹਾਈ ਤੱਕ ਪਹੁੰਚਦੀ ਹੈ ਅਤੇ ਜ਼ੀਨ ਵੱਲ ਜਾਂਦੀ ਹੈ ਅਤੇ ਕਾਦੇਸ਼ ਬਰਨੇਆ ਦੇ ਦੱਖਣ ਤੋਂ ਉਤਾਹਾਂ ਜਾ ਕੇ ਹਸਰੋਨ ਕੋਲੋ ਦੀ ਲੰਘ ਕੇ ਅੱਦਾਰ ਵੱਲ ਚੜ੍ਹਦੀ ਹੈ ਅਤੇ ਕਰਕਾ ਵੱਲ ਮੁੜਦੀ ਹੈ।

4ਇਹ ਅਜ਼ਮੋਨ ਦੇ ਪਾਸਿਓਂ ਮਿਸਰ ਦੀ ਨਦੀ ਵੱਲ ਵਧਦਾ ਹੈ ਅਤੇ ਸਮੁੰਦਰ ਵਿੱਚ ਜਾ ਮਿਲਦਾ ਹੈ, ਇਹ ਉਨ੍ਹਾਂ ਦੀ ਦੱਖਣੀ ਸਰਹੱਦ ਹੈ।

5ਪੂਰਬੀ ਸੀਮਾ ਯਰਦਨ ਦੇ ਮੂੰਹ ਤੱਕ ਖਾਰੇ ਸਾਗਰ ਹਨ ਅਤੇ ਪੂਰਬੀ ਹੱਦ ਯਰਦਨ ਦੇ ਖਾਰੇ ਸਮੁੰਦਰ ਦੇ ਸਿਰੇ ਤੱਕ ਸੀ ਉੱਤਰੀ ਹੱਦ ਯਰਦਨ ਨਦੀ ਦੇ ਮੂੰਹ ਤੋਂ ਸਮੁੰਦਰ ਦੀ ਖਾੜੀ ਤੋਂ ਸ਼ੁਰੂ ਹੁੰਦੀ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.