3ਅਤੇ ਉਹ ਦੱਖਣ ਵੱਲ ਅਕਰਾਬੀਮ ਦੀ ਚੜ੍ਹਾਈ ਤੱਕ ਪਹੁੰਚਦੀ ਹੈ ਅਤੇ ਜ਼ੀਨ ਵੱਲ ਜਾਂਦੀ ਹੈ ਅਤੇ ਕਾਦੇਸ਼ ਬਰਨੇਆ ਦੇ ਦੱਖਣ ਤੋਂ ਉਤਾਹਾਂ ਜਾ ਕੇ ਹਸਰੋਨ ਕੋਲੋ ਦੀ ਲੰਘ ਕੇ ਅੱਦਾਰ ਵੱਲ ਚੜ੍ਹਦੀ ਹੈ ਅਤੇ ਕਰਕਾ ਵੱਲ ਮੁੜਦੀ ਹੈ।
4ਇਹ ਅਜ਼ਮੋਨ ਦੇ ਪਾਸਿਓਂ ਮਿਸਰ ਦੀ ਨਦੀ ਵੱਲ ਵਧਦਾ ਹੈ ਅਤੇ ਸਮੁੰਦਰ ਵਿੱਚ ਜਾ ਮਿਲਦਾ ਹੈ, ਇਹ ਉਨ੍ਹਾਂ ਦੀ ਦੱਖਣੀ ਸਰਹੱਦ ਹੈ।
5ਪੂਰਬੀ ਸੀਮਾ ਯਰਦਨ ਦੇ ਮੂੰਹ ਤੱਕ ਖਾਰੇ ਸਾਗਰ ਹਨ ਅਤੇ ਪੂਰਬੀ ਹੱਦ ਯਰਦਨ ਦੇ ਖਾਰੇ ਸਮੁੰਦਰ ਦੇ ਸਿਰੇ ਤੱਕ ਸੀ ਉੱਤਰੀ ਹੱਦ ਯਰਦਨ ਨਦੀ ਦੇ ਮੂੰਹ ਤੋਂ ਸਮੁੰਦਰ ਦੀ ਖਾੜੀ ਤੋਂ ਸ਼ੁਰੂ ਹੁੰਦੀ ਸੀ,
6ਉਹ ਹੱਦ ਬੈਤ-ਹੋਗਲਾਹ ਤੱਕ ਚੜ੍ਹ ਕੇ ਬੈਤ-ਅਰਾਬਾਹ ਦੇ ਉਤਰ ਦੇ ਪਾਸੇ ਦੀ ਲੰਘੀ ਅਤੇ ਉਹ ਹੱਦ ਰਊਬੇਨ ਦੇ ਪੁੱਤਰ ਬੋਹਾਨ ਦੇ ਪੱਥਰ ਤੱਕ ਚੜ੍ਹੀ।
7ਫਿਰ ਇਹ ਸੀਮਾ ਆਕੋਰ ਦੀ ਵਾਦੀ ਤੋਂ ਦਬੀਰ ਤੱਕ ਚੜ੍ਹ ਗਈ ਅਤੇ ਉੱਤਰ ਵੱਲ ਗਿਲਗਾਲ ਵੱਲ ਮੁੜ ਗਈ, ਜੋ ਕਿ ਖੱਡ ਦੇ ਦੱਖਣ ਵੱਲ ਅਦੁੰਮੀਮ ਦੇ ਦਰੇ ਦਾ ਸਾਹਮਣਾ ਕਰਦੀ ਹੈ ਅਤੇ ਉਹ ਹੱਦ ਏਨ-ਸ਼ਮੇਸ਼ ਦੇ ਪਾਣੀਆਂ ਤੱਕ ਲੰਘੀ ਅਤੇ ਉਸ ਦਾ ਫੈਲਾਓ ਏਨ-ਰੋਗੇਲ ਤੱਕ ਸੀ।