ਯੇਹੋਸ਼ੁਆ 15

ਇਨ੍ਹਾਂ ਦੀ ਦੱਖਣੀ ਸੀਮਾ ਖਾਰੇ ਸਾਗਰ ਦੇ ਦੱਖਣੀ ਸਿਰੇ ਤੋਂ, ਉਸ ਖਾੜੀ ਤੋਂ ਹੈ ਜੋ ਦੱਖਣ ਵੱਲ ਮੁੜਦੀ ਹੈ,

Joshua 15:2 (UKJV) And their south border was from the shore of the salt sea, from the bay that looks southward:

1ਯਹੂਦਾਹ ਦੇ ਗੋਤ ਦਾ ਹਿੱਸਾ, ਇਸਦੇ ਗੋਤਾਂ ਦੇ ਅਨੁਸਾਰ, ਅਦੋਮ ਦੇ ਖੇਤਰ ਤੋਂ ਹੇਠਾਂ ਦੱਖਣ ਵਿੱਚ ਜ਼ੀਨ ਦੇ ਮਾਰੂਥਲ ਤੱਕ ਸੀਮਾ ਉੱਤੇ ਹੈ।

2ਇਨ੍ਹਾਂ ਦੀ ਦੱਖਣੀ ਸੀਮਾ ਖਾਰੇ ਸਾਗਰ ਦੇ ਦੱਖਣੀ ਸਿਰੇ ਤੋਂ, ਉਸ ਖਾੜੀ ਤੋਂ ਹੈ ਜੋ ਦੱਖਣ ਵੱਲ ਮੁੜਦੀ ਹੈ,

3ਅਤੇ ਉਹ ਦੱਖਣ ਵੱਲ ਅਕਰਾਬੀਮ ਦੀ ਚੜ੍ਹਾਈ ਤੱਕ ਪਹੁੰਚਦੀ ਹੈ ਅਤੇ ਜ਼ੀਨ ਵੱਲ ਜਾਂਦੀ ਹੈ ਅਤੇ ਕਾਦੇਸ਼ ਬਰਨੇਆ ਦੇ ਦੱਖਣ ਤੋਂ ਉਤਾਹਾਂ ਜਾ ਕੇ ਹਸਰੋਨ ਕੋਲੋ ਦੀ ਲੰਘ ਕੇ ਅੱਦਾਰ ਵੱਲ ਚੜ੍ਹਦੀ ਹੈ ਅਤੇ ਕਰਕਾ ਵੱਲ ਮੁੜਦੀ ਹੈ।

4ਇਹ ਅਜ਼ਮੋਨ ਦੇ ਪਾਸਿਓਂ ਮਿਸਰ ਦੀ ਨਦੀ ਵੱਲ ਵਧਦਾ ਹੈ ਅਤੇ ਸਮੁੰਦਰ ਵਿੱਚ ਜਾ ਮਿਲਦਾ ਹੈ, ਇਹ ਉਨ੍ਹਾਂ ਦੀ ਦੱਖਣੀ ਸਰਹੱਦ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.