ਯੇਹੋਸ਼ੁਆ 15

ਫਿਰ ਇਹ ਬਆਲਾਹ ਤੋਂ ਸੇਈਰ ਪਰਬਤ ਤੱਕ ਪੱਛਮ ਵੱਲ ਮੁੜਦਾ ਹੈ, ਯਰੀਮ ਪਹਾੜ ਦੀ ਉੱਤਰੀ ਢਲਾਣ (ਅਰਥਾਤ ਕੇਸਲੋਨ) ਦੇ ਨਾਲ-ਨਾਲ ਚੱਲਦੀ ਹੈ, ਬੈਥ-ਸ਼ੇਮੇਸ਼ ਤੱਕ ਚੱਲ ਕੇ ਅਤੇ ਤਿਮਨਾਹ ਨੂੰ ਪਾਰ ਹੁੰਦਾ ਸੀ।

Joshua 15:10 (UKJV) And the border compassed from Baalah westward unto mount Seir, and passed along unto the side of mount Jearim, which is Chesalon, on the north side, and went down to Bethshemesh, and passed on to Timnah:

8ਫਿਰ ਇਸ ਤੋਂ ਬਾਅਦ ਸਰਹੱਦ ਬੇਨ-ਹਿੰਨੋਮ ਦੀ ਘਾਟੀ ਵਿੱਚ ਯਬੂਸੀ ਢਲਾਨ ਤੱਕ ਪਹੁੰਚ ਗਈ। ਜੋ ਦੱਖਣ ਵਿੱਚ ਹੈ, ਯਾਨੀ ਯੇਰੂਸ਼ਲੇਮ ਵਿੱਚ ਹੈ ਅਤੇ ਇਹ ਸਰਹੱਦ ਪੱਛਮ ਵਿੱਚ ਹਿੰਨੋਮ ਦੀ ਘਾਟੀ ਦੇ ਨੇੜੇ ਪਹਾੜ ਦੀ ਚੋਟੀ ਤੱਕ ਪਹੁੰਚ ਗਈ ਹੈ। ਹਿਨੋਮ ਦੀ ਘਾਟੀ ਦੇ ਪੱਛਮ ਵੱਲ ਹੈ ਜੋ ਕਿ ਰਫ਼ਾਈ ਦੀ ਵਾਦੀ ਦੇ ਉੱਤਰੀ ਸਿਰੇ ਉੱਤੇ ਹੈ।

9ਪਰਬਤ ਦੀ ਚੋਟੀ ਤੋਂ, ਸਰਹੱਦ ਨਫ਼ਟੋਆਹ ਦੇ ਝਰਨੇ ਵੱਲ, ਇਫ਼ਰੋਨ ਪਹਾੜ ਦੇ ਸ਼ਹਿਰਾਂ ਵੱਲ ਮੁੜਦੀ ਹੈ, ਫਿਰ ਸਰਹੱਦ ਬਆਲਾਹ ਵੱਲ ਮੁੜਦੀ ਹੈ, ਜੋ ਕਿ ਕਿਰਯਥ-ਯਾਰੀਮ ਹੈ।

10ਫਿਰ ਇਹ ਬਆਲਾਹ ਤੋਂ ਸੇਈਰ ਪਰਬਤ ਤੱਕ ਪੱਛਮ ਵੱਲ ਮੁੜਦਾ ਹੈ, ਯਰੀਮ ਪਹਾੜ ਦੀ ਉੱਤਰੀ ਢਲਾਣ (ਅਰਥਾਤ ਕੇਸਲੋਨ) ਦੇ ਨਾਲ-ਨਾਲ ਚੱਲਦੀ ਹੈ, ਬੈਥ-ਸ਼ੇਮੇਸ਼ ਤੱਕ ਚੱਲ ਕੇ ਅਤੇ ਤਿਮਨਾਹ ਨੂੰ ਪਾਰ ਹੁੰਦਾ ਸੀ।

11ਇਹ ਏਕਰੋਨ ਦੀ ਉੱਤਰੀ ਢਲਾਨ ਵੱਲ ਗਈ, ਸ਼ਿਕਰੋਨ ਵੱਲ ਮੁੜੀ, ਬਆਲਾਹ ਪਹਾੜ ਦੇ ਨਾਲ-ਨਾਲ ਲੰਘੀ ਅਤੇ ਯਬਨੇਲ ਤੱਕ ਪਹੁੰਚੀ। ਇਹ ਸੀਮਾ ਸਮੁੰਦਰ ਤੇ ਖਤਮ ਹੋ ਗਈ।

12ਪੱਛਮੀ ਸਰਹੱਦ ਮਹਾ ਸਾਗਰ ਸੀ। ਇਹ ਯਹੂਦੀ ਲੋਕਾਂ ਦੇ ਆਲੇ-ਦੁਆਲੇ ਦੀ ਹੱਦ ਉਨ੍ਹਾਂ ਦੇ ਗੋਤਾਂ ਅਨੁਸਾਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.