ਯੇਹੋਸ਼ੁਆ 15

ਇਹ ਏਕਰੋਨ ਦੀ ਉੱਤਰੀ ਢਲਾਨ ਵੱਲ ਗਈ, ਸ਼ਿਕਰੋਨ ਵੱਲ ਮੁੜੀ, ਬਆਲਾਹ ਪਹਾੜ ਦੇ ਨਾਲ-ਨਾਲ ਲੰਘੀ ਅਤੇ ਯਬਨੇਲ ਤੱਕ ਪਹੁੰਚੀ। ਇਹ ਸੀਮਾ ਸਮੁੰਦਰ ਤੇ ਖਤਮ ਹੋ ਗਈ।

Joshua 15:11 (UKJV) And the border went out unto the side of Ekron northward: and the border was drawn to Shicron, and passed along to mount Baalah, and went out unto Jabneel; and the activities out of the border were at the sea.

9ਪਰਬਤ ਦੀ ਚੋਟੀ ਤੋਂ, ਸਰਹੱਦ ਨਫ਼ਟੋਆਹ ਦੇ ਝਰਨੇ ਵੱਲ, ਇਫ਼ਰੋਨ ਪਹਾੜ ਦੇ ਸ਼ਹਿਰਾਂ ਵੱਲ ਮੁੜਦੀ ਹੈ, ਫਿਰ ਸਰਹੱਦ ਬਆਲਾਹ ਵੱਲ ਮੁੜਦੀ ਹੈ, ਜੋ ਕਿ ਕਿਰਯਥ-ਯਾਰੀਮ ਹੈ।

10ਫਿਰ ਇਹ ਬਆਲਾਹ ਤੋਂ ਸੇਈਰ ਪਰਬਤ ਤੱਕ ਪੱਛਮ ਵੱਲ ਮੁੜਦਾ ਹੈ, ਯਰੀਮ ਪਹਾੜ ਦੀ ਉੱਤਰੀ ਢਲਾਣ (ਅਰਥਾਤ ਕੇਸਲੋਨ) ਦੇ ਨਾਲ-ਨਾਲ ਚੱਲਦੀ ਹੈ, ਬੈਥ-ਸ਼ੇਮੇਸ਼ ਤੱਕ ਚੱਲ ਕੇ ਅਤੇ ਤਿਮਨਾਹ ਨੂੰ ਪਾਰ ਹੁੰਦਾ ਸੀ।

11ਇਹ ਏਕਰੋਨ ਦੀ ਉੱਤਰੀ ਢਲਾਨ ਵੱਲ ਗਈ, ਸ਼ਿਕਰੋਨ ਵੱਲ ਮੁੜੀ, ਬਆਲਾਹ ਪਹਾੜ ਦੇ ਨਾਲ-ਨਾਲ ਲੰਘੀ ਅਤੇ ਯਬਨੇਲ ਤੱਕ ਪਹੁੰਚੀ। ਇਹ ਸੀਮਾ ਸਮੁੰਦਰ ਤੇ ਖਤਮ ਹੋ ਗਈ।

12ਪੱਛਮੀ ਸਰਹੱਦ ਮਹਾ ਸਾਗਰ ਸੀ। ਇਹ ਯਹੂਦੀ ਲੋਕਾਂ ਦੇ ਆਲੇ-ਦੁਆਲੇ ਦੀ ਹੱਦ ਉਨ੍ਹਾਂ ਦੇ ਗੋਤਾਂ ਅਨੁਸਾਰ ਹੈ।

13ਯਾਹਵੇਹ ਦੇ ਹੁਕਮ ਦੇ ਅਨੁਸਾਰ, ਯੇਹੋਸ਼ੁਆ ਨੇ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੂੰ ਯਹੂਦਾਹ ਵਿੱਚ ਇੱਕ ਹਿੱਸਾ ਦਿੱਤਾ ਅਰਥਾਤ ਕਿਰਯਥ ਅਰਬਾ, ਜਿਹੜਾ ਹੇਬਰੋਨ ਹੈ। (ਅਰਬਾ ਅਨਾਕ ਦਾ ਪਿਤਾ ਸੀ।)

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.