ਯੇਹੋਸ਼ੁਆ 15

ਯਾਹਵੇਹ ਦੇ ਹੁਕਮ ਦੇ ਅਨੁਸਾਰ, ਯੇਹੋਸ਼ੁਆ ਨੇ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੂੰ ਯਹੂਦਾਹ ਵਿੱਚ ਇੱਕ ਹਿੱਸਾ ਦਿੱਤਾ ਅਰਥਾਤ ਕਿਰਯਥ ਅਰਬਾ, ਜਿਹੜਾ ਹੇਬਰੋਨ ਹੈ। (ਅਰਬਾ ਅਨਾਕ ਦਾ ਪਿਤਾ ਸੀ।)

Joshua 15:13 (UKJV) And unto Caleb the son of Jephunneh he gave a part among the children of Judah, according to the commandment of the LORD to Joshua, even the city of Arba the father of Anak, which city is Hebron.

11ਇਹ ਏਕਰੋਨ ਦੀ ਉੱਤਰੀ ਢਲਾਨ ਵੱਲ ਗਈ, ਸ਼ਿਕਰੋਨ ਵੱਲ ਮੁੜੀ, ਬਆਲਾਹ ਪਹਾੜ ਦੇ ਨਾਲ-ਨਾਲ ਲੰਘੀ ਅਤੇ ਯਬਨੇਲ ਤੱਕ ਪਹੁੰਚੀ। ਇਹ ਸੀਮਾ ਸਮੁੰਦਰ ਤੇ ਖਤਮ ਹੋ ਗਈ।

12ਪੱਛਮੀ ਸਰਹੱਦ ਮਹਾ ਸਾਗਰ ਸੀ। ਇਹ ਯਹੂਦੀ ਲੋਕਾਂ ਦੇ ਆਲੇ-ਦੁਆਲੇ ਦੀ ਹੱਦ ਉਨ੍ਹਾਂ ਦੇ ਗੋਤਾਂ ਅਨੁਸਾਰ ਹੈ।

13ਯਾਹਵੇਹ ਦੇ ਹੁਕਮ ਦੇ ਅਨੁਸਾਰ, ਯੇਹੋਸ਼ੁਆ ਨੇ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੂੰ ਯਹੂਦਾਹ ਵਿੱਚ ਇੱਕ ਹਿੱਸਾ ਦਿੱਤਾ ਅਰਥਾਤ ਕਿਰਯਥ ਅਰਬਾ, ਜਿਹੜਾ ਹੇਬਰੋਨ ਹੈ। (ਅਰਬਾ ਅਨਾਕ ਦਾ ਪਿਤਾ ਸੀ।)

14ਹੇਬਰੋਨ ਤੋਂ ਕਾਲੇਬ ਨੇ ਤਿੰਨ ਅਨਾਕੀਆਂ, ਸ਼ੇਸ਼ਈ, ਅਹੀਮਾਨ ਅਤੇ ਤਲਮਈ, ਅਨਾਕ ਦੇ ਪੁੱਤਰਾਂ ਨੂੰ ਬਾਹਰ ਕੱਢ ਦਿੱਤਾ।

15ਉੱਥੋਂ ਉਸਨੇ ਦਬੀਰ (ਪਹਿਲਾਂ ਕਿਰਯਥ-ਸੇਫਰ) ਵਿੱਚ ਰਹਿਣ ਵਾਲੇ ਲੋਕਾਂ ਦੇ ਵਿਰੁੱਧ ਚੜ੍ਹਾਈ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.