ਯੇਹੋਸ਼ੁਆ 15

ਹੇਬਰੋਨ ਤੋਂ ਕਾਲੇਬ ਨੇ ਤਿੰਨ ਅਨਾਕੀਆਂ, ਸ਼ੇਸ਼ਈ, ਅਹੀਮਾਨ ਅਤੇ ਤਲਮਈ, ਅਨਾਕ ਦੇ ਪੁੱਤਰਾਂ ਨੂੰ ਬਾਹਰ ਕੱਢ ਦਿੱਤਾ।

Joshua 15:14 (UKJV) And Caleb drove thence the three sons of Anak, Sheshai, and Ahiman, and Talmai, the children of Anak.

12ਪੱਛਮੀ ਸਰਹੱਦ ਮਹਾ ਸਾਗਰ ਸੀ। ਇਹ ਯਹੂਦੀ ਲੋਕਾਂ ਦੇ ਆਲੇ-ਦੁਆਲੇ ਦੀ ਹੱਦ ਉਨ੍ਹਾਂ ਦੇ ਗੋਤਾਂ ਅਨੁਸਾਰ ਹੈ।

13ਯਾਹਵੇਹ ਦੇ ਹੁਕਮ ਦੇ ਅਨੁਸਾਰ, ਯੇਹੋਸ਼ੁਆ ਨੇ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੂੰ ਯਹੂਦਾਹ ਵਿੱਚ ਇੱਕ ਹਿੱਸਾ ਦਿੱਤਾ ਅਰਥਾਤ ਕਿਰਯਥ ਅਰਬਾ, ਜਿਹੜਾ ਹੇਬਰੋਨ ਹੈ। (ਅਰਬਾ ਅਨਾਕ ਦਾ ਪਿਤਾ ਸੀ।)

14ਹੇਬਰੋਨ ਤੋਂ ਕਾਲੇਬ ਨੇ ਤਿੰਨ ਅਨਾਕੀਆਂ, ਸ਼ੇਸ਼ਈ, ਅਹੀਮਾਨ ਅਤੇ ਤਲਮਈ, ਅਨਾਕ ਦੇ ਪੁੱਤਰਾਂ ਨੂੰ ਬਾਹਰ ਕੱਢ ਦਿੱਤਾ।

15ਉੱਥੋਂ ਉਸਨੇ ਦਬੀਰ (ਪਹਿਲਾਂ ਕਿਰਯਥ-ਸੇਫਰ) ਵਿੱਚ ਰਹਿਣ ਵਾਲੇ ਲੋਕਾਂ ਦੇ ਵਿਰੁੱਧ ਚੜ੍ਹਾਈ ਕੀਤੀ।

16ਅਤੇ ਕਾਲੇਬ ਨੇ ਕਿਹਾ, “ਮੈਂ ਆਪਣੀ ਧੀ ਅਕਸਾਹ ਨੂੰ ਉਸ ਆਦਮੀ ਨਾਲ ਵਿਆਹ ਦੇਵਾਂਗਾ ਜੋ ਕਿਰਯਥ-ਸੇਫਰ ਉੱਤੇ ਹਮਲਾ ਕਰਕੇ ਉਸ ਉੱਤੇ ਕਬਜ਼ਾ ਕਰੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.