9ਫਿਰ ਇਹ ਸੀਮਾ ਦੱਖਣ ਵੱਲ ਕਾਨਾਹ ਦੀ ਖੱਡ ਤੱਕ ਚਲੀ ਗਈ। ਮਨੱਸ਼ੇਹ ਦੇ ਕਸਬਿਆਂ ਦੇ ਵਿਚਕਾਰ ਇਫ਼ਰਾਈਮ ਦੇ ਕਸਬੇ ਸਨ, ਪਰ ਮਨੱਸ਼ੇਹ ਦੀ ਹੱਦ ਘਾਟੀ ਦੇ ਉੱਤਰੀ ਪਾਸੇ ਸੀ ਅਤੇ ਮਹਾ ਸਾਗਰ ਵਿੱਚ ਖ਼ਤਮ ਹੁੰਦੀ ਸੀ।
10ਦੱਖਣ ਵੱਲ ਜ਼ਮੀਨ ਇਫ਼ਰਾਈਮ ਦੀ ਸੀ, ਉੱਤਰ ਵੱਲ ਮਨੱਸ਼ੇਹ ਦੀ ਅਤੇ ਮਨੱਸ਼ੇਹ ਦਾ ਇਲਾਕਾ ਸਾਗਰ ਤੱਕ ਪਹੁੰਚਿਆ ਅਤੇ ਉੱਤਰ ਵੱਲ ਆਸ਼ੇਰ ਅਤੇ ਪੂਰਬ ਵੱਲ ਯਿੱਸਾਕਾਰ ਦੀ ਸਰਹੱਦ ਨਾਲ ਲੱਗਦੀ ਸੀ।
11ਮਨੱਸ਼ੇਹ ਲਈ ਯਿੱਸਾਕਾਰ ਵਿੱਚ ਆਸ਼ੇਰ ਵਿੱਚ ਇਹ ਸੀ, ਬੈਥ ਸ਼ਾਨ ਉਸ ਦੀਆਂ ਬਸਤੀਆਂ ਯਿਬਲਾਮ ਉਸ ਦੀਆਂ ਬਸਤੀਆਂ, ਦੋਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ ਏਨ-ਦੋਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਤਾਨਾਖ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ ਅਰਥਾਤ ਤਿੰਨੇ ਉਚਿਆਈਆਂ।
12ਫਿਰ ਵੀ ਮਨੱਸ਼ੀ ਇਨ੍ਹਾਂ ਕਸਬਿਆਂ ਉੱਤੇ ਕਬਜ਼ਾ ਕਰਨ ਦੇ ਯੋਗ ਨਹੀਂ ਸਨ, ਕਿਉਂਕਿ ਕਨਾਨੀਆਂ ਨੇ ਉਸ ਖੇਤਰ ਵਿੱਚ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ।
13ਹਾਲਾਂਕਿ, ਜਦੋਂ ਇਸਰਾਏਲੀ ਤਾਕਤਵਰ ਹੋ ਗਏ, ਤਾਂ ਉਨ੍ਹਾਂ ਨੇ ਕਨਾਨੀਆਂ ਨੂੰ ਜ਼ਬਰਦਸਤੀ ਮਜ਼ਦੂਰੀ ਦੇ ਅਧੀਨ ਕੀਤਾ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਾਹਰ ਨਹੀਂ ਕੱਢਿਆ।