ਯੇਹੋਸ਼ੁਆ 17

ਫਿਰ ਇਹ ਸੀਮਾ ਦੱਖਣ ਵੱਲ ਕਾਨਾਹ ਦੀ ਖੱਡ ਤੱਕ ਚਲੀ ਗਈ। ਮਨੱਸ਼ੇਹ ਦੇ ਕਸਬਿਆਂ ਦੇ ਵਿਚਕਾਰ ਇਫ਼ਰਾਈਮ ਦੇ ਕਸਬੇ ਸਨ, ਪਰ ਮਨੱਸ਼ੇਹ ਦੀ ਹੱਦ ਘਾਟੀ ਦੇ ਉੱਤਰੀ ਪਾਸੇ ਸੀ ਅਤੇ ਮਹਾ ਸਾਗਰ ਵਿੱਚ ਖ਼ਤਮ ਹੁੰਦੀ ਸੀ।

Joshua 17:9 (UKJV) And the coast descended unto the river Kanah, southward of the river: these cities of Ephraim are among the cities of Manasseh: the coast of Manasseh also was on the north side of the river, and the utmost limit of it were at the sea:

7ਮਨੱਸ਼ੇਹ ਦਾ ਇਲਾਕਾ ਸ਼ੇਕੇਮ ਦੇ ਪੂਰਬ ਵਿੱਚ ਆਸ਼ੇਰ ਤੋਂ ਮਿਕਮਥਾਥ ਤੱਕ ਫੈਲਿਆ ਹੋਇਆ ਸੀ। ਏਨ ਤਪੂਆਹ ਵਿੱਚ ਰਹਿਣ ਵਾਲੇ ਲੋਕਾਂ ਨੂੰ ਸ਼ਾਮਲ ਕਰਨ ਲਈ ਉੱਥੋਂ ਦੀ ਸੀਮਾ ਦੱਖਣ ਵੱਲ ਚਲੀ ਗਈ।

8(ਮਨੱਸ਼ੇਹ ਕੋਲ ਤਪੂਆਹ ਦੀ ਧਰਤੀ ਸੀ, ਪਰ ਤਪੂਆਹ ਮਨੱਸ਼ੇਹ ਦੀ ਹੱਦ ਉੱਤੇ, ਇਫ਼ਰਾਈਮੀਆਂ ਦਾ ਸੀ।)

9ਫਿਰ ਇਹ ਸੀਮਾ ਦੱਖਣ ਵੱਲ ਕਾਨਾਹ ਦੀ ਖੱਡ ਤੱਕ ਚਲੀ ਗਈ। ਮਨੱਸ਼ੇਹ ਦੇ ਕਸਬਿਆਂ ਦੇ ਵਿਚਕਾਰ ਇਫ਼ਰਾਈਮ ਦੇ ਕਸਬੇ ਸਨ, ਪਰ ਮਨੱਸ਼ੇਹ ਦੀ ਹੱਦ ਘਾਟੀ ਦੇ ਉੱਤਰੀ ਪਾਸੇ ਸੀ ਅਤੇ ਮਹਾ ਸਾਗਰ ਵਿੱਚ ਖ਼ਤਮ ਹੁੰਦੀ ਸੀ।

10ਦੱਖਣ ਵੱਲ ਜ਼ਮੀਨ ਇਫ਼ਰਾਈਮ ਦੀ ਸੀ, ਉੱਤਰ ਵੱਲ ਮਨੱਸ਼ੇਹ ਦੀ ਅਤੇ ਮਨੱਸ਼ੇਹ ਦਾ ਇਲਾਕਾ ਸਾਗਰ ਤੱਕ ਪਹੁੰਚਿਆ ਅਤੇ ਉੱਤਰ ਵੱਲ ਆਸ਼ੇਰ ਅਤੇ ਪੂਰਬ ਵੱਲ ਯਿੱਸਾਕਾਰ ਦੀ ਸਰਹੱਦ ਨਾਲ ਲੱਗਦੀ ਸੀ।

11ਮਨੱਸ਼ੇਹ ਲਈ ਯਿੱਸਾਕਾਰ ਵਿੱਚ ਆਸ਼ੇਰ ਵਿੱਚ ਇਹ ਸੀ, ਬੈਥ ਸ਼ਾਨ ਉਸ ਦੀਆਂ ਬਸਤੀਆਂ ਯਿਬਲਾਮ ਉਸ ਦੀਆਂ ਬਸਤੀਆਂ, ਦੋਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ ਏਨ-ਦੋਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਤਾਨਾਖ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ ਅਰਥਾਤ ਤਿੰਨੇ ਉਚਿਆਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.