6ਕਿਉਂਕਿ ਮਨੱਸ਼ੇਹ ਦੇ ਪਰਿਵਾਰ-ਸਮੂਹ ਦੀਆਂ ਧੀਆਂ ਨੂੰ ਪੁੱਤਰਾਂ ਵਿਚਕਾਰ ਵਿਰਾਸਤ ਮਿਲੀ ਸੀ। ਗਿਲਆਦ ਦੀ ਧਰਤੀ ਮਨੱਸ਼ੇਹ ਦੇ ਬਾਕੀ ਉੱਤਰਾਧਿਕਾਰੀਆਂ ਦੀ ਸੀ।
7ਮਨੱਸ਼ੇਹ ਦਾ ਇਲਾਕਾ ਸ਼ੇਕੇਮ ਦੇ ਪੂਰਬ ਵਿੱਚ ਆਸ਼ੇਰ ਤੋਂ ਮਿਕਮਥਾਥ ਤੱਕ ਫੈਲਿਆ ਹੋਇਆ ਸੀ। ਏਨ ਤਪੂਆਹ ਵਿੱਚ ਰਹਿਣ ਵਾਲੇ ਲੋਕਾਂ ਨੂੰ ਸ਼ਾਮਲ ਕਰਨ ਲਈ ਉੱਥੋਂ ਦੀ ਸੀਮਾ ਦੱਖਣ ਵੱਲ ਚਲੀ ਗਈ।
8(ਮਨੱਸ਼ੇਹ ਕੋਲ ਤਪੂਆਹ ਦੀ ਧਰਤੀ ਸੀ, ਪਰ ਤਪੂਆਹ ਮਨੱਸ਼ੇਹ ਦੀ ਹੱਦ ਉੱਤੇ, ਇਫ਼ਰਾਈਮੀਆਂ ਦਾ ਸੀ।)
9ਫਿਰ ਇਹ ਸੀਮਾ ਦੱਖਣ ਵੱਲ ਕਾਨਾਹ ਦੀ ਖੱਡ ਤੱਕ ਚਲੀ ਗਈ। ਮਨੱਸ਼ੇਹ ਦੇ ਕਸਬਿਆਂ ਦੇ ਵਿਚਕਾਰ ਇਫ਼ਰਾਈਮ ਦੇ ਕਸਬੇ ਸਨ, ਪਰ ਮਨੱਸ਼ੇਹ ਦੀ ਹੱਦ ਘਾਟੀ ਦੇ ਉੱਤਰੀ ਪਾਸੇ ਸੀ ਅਤੇ ਮਹਾ ਸਾਗਰ ਵਿੱਚ ਖ਼ਤਮ ਹੁੰਦੀ ਸੀ।
10ਦੱਖਣ ਵੱਲ ਜ਼ਮੀਨ ਇਫ਼ਰਾਈਮ ਦੀ ਸੀ, ਉੱਤਰ ਵੱਲ ਮਨੱਸ਼ੇਹ ਦੀ ਅਤੇ ਮਨੱਸ਼ੇਹ ਦਾ ਇਲਾਕਾ ਸਾਗਰ ਤੱਕ ਪਹੁੰਚਿਆ ਅਤੇ ਉੱਤਰ ਵੱਲ ਆਸ਼ੇਰ ਅਤੇ ਪੂਰਬ ਵੱਲ ਯਿੱਸਾਕਾਰ ਦੀ ਸਰਹੱਦ ਨਾਲ ਲੱਗਦੀ ਸੀ।