ਯੇਹੋਸ਼ੁਆ 17

ਮਨੱਸ਼ੇਹ ਦਾ ਇਲਾਕਾ ਸ਼ੇਕੇਮ ਦੇ ਪੂਰਬ ਵਿੱਚ ਆਸ਼ੇਰ ਤੋਂ ਮਿਕਮਥਾਥ ਤੱਕ ਫੈਲਿਆ ਹੋਇਆ ਸੀ। ਏਨ ਤਪੂਆਹ ਵਿੱਚ ਰਹਿਣ ਵਾਲੇ ਲੋਕਾਂ ਨੂੰ ਸ਼ਾਮਲ ਕਰਨ ਲਈ ਉੱਥੋਂ ਦੀ ਸੀਮਾ ਦੱਖਣ ਵੱਲ ਚਲੀ ਗਈ।

Joshua 17:7 (UKJV) And the coast of Manasseh was from Asher to Michmethah, that lies before Shechem; and the border went along on the right hand unto the inhabitants of Entappuah.

5ਮਨੱਸ਼ੇਹ ਦੇ ਹਿੱਸੇ ਵਿੱਚ ਯਰਦਨ ਦੇ ਪੂਰਬ ਵੱਲ ਗਿਲਆਦ ਅਤੇ ਬਾਸ਼ਾਨ ਤੋਂ ਇਲਾਵਾ ਦਸ ਹਿੱਸੇ ਜ਼ਮੀਨ ਸਨ,

6ਕਿਉਂਕਿ ਮਨੱਸ਼ੇਹ ਦੇ ਪਰਿਵਾਰ-ਸਮੂਹ ਦੀਆਂ ਧੀਆਂ ਨੂੰ ਪੁੱਤਰਾਂ ਵਿਚਕਾਰ ਵਿਰਾਸਤ ਮਿਲੀ ਸੀ। ਗਿਲਆਦ ਦੀ ਧਰਤੀ ਮਨੱਸ਼ੇਹ ਦੇ ਬਾਕੀ ਉੱਤਰਾਧਿਕਾਰੀਆਂ ਦੀ ਸੀ।

7ਮਨੱਸ਼ੇਹ ਦਾ ਇਲਾਕਾ ਸ਼ੇਕੇਮ ਦੇ ਪੂਰਬ ਵਿੱਚ ਆਸ਼ੇਰ ਤੋਂ ਮਿਕਮਥਾਥ ਤੱਕ ਫੈਲਿਆ ਹੋਇਆ ਸੀ। ਏਨ ਤਪੂਆਹ ਵਿੱਚ ਰਹਿਣ ਵਾਲੇ ਲੋਕਾਂ ਨੂੰ ਸ਼ਾਮਲ ਕਰਨ ਲਈ ਉੱਥੋਂ ਦੀ ਸੀਮਾ ਦੱਖਣ ਵੱਲ ਚਲੀ ਗਈ।

8(ਮਨੱਸ਼ੇਹ ਕੋਲ ਤਪੂਆਹ ਦੀ ਧਰਤੀ ਸੀ, ਪਰ ਤਪੂਆਹ ਮਨੱਸ਼ੇਹ ਦੀ ਹੱਦ ਉੱਤੇ, ਇਫ਼ਰਾਈਮੀਆਂ ਦਾ ਸੀ।)

9ਫਿਰ ਇਹ ਸੀਮਾ ਦੱਖਣ ਵੱਲ ਕਾਨਾਹ ਦੀ ਖੱਡ ਤੱਕ ਚਲੀ ਗਈ। ਮਨੱਸ਼ੇਹ ਦੇ ਕਸਬਿਆਂ ਦੇ ਵਿਚਕਾਰ ਇਫ਼ਰਾਈਮ ਦੇ ਕਸਬੇ ਸਨ, ਪਰ ਮਨੱਸ਼ੇਹ ਦੀ ਹੱਦ ਘਾਟੀ ਦੇ ਉੱਤਰੀ ਪਾਸੇ ਸੀ ਅਤੇ ਮਹਾ ਸਾਗਰ ਵਿੱਚ ਖ਼ਤਮ ਹੁੰਦੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.