ਯੇਹੋਸ਼ੁਆ 17

ਹਾਲਾਂਕਿ, ਜਦੋਂ ਇਸਰਾਏਲੀ ਤਾਕਤਵਰ ਹੋ ਗਏ, ਤਾਂ ਉਨ੍ਹਾਂ ਨੇ ਕਨਾਨੀਆਂ ਨੂੰ ਜ਼ਬਰਦਸਤੀ ਮਜ਼ਦੂਰੀ ਦੇ ਅਧੀਨ ਕੀਤਾ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਾਹਰ ਨਹੀਂ ਕੱਢਿਆ।

Joshua 17:13 (UKJV) Yet it came to pass, when the children of Israel were becoming strong, that they put the Canaanites to tribute, but did not utterly drive them out.

11ਮਨੱਸ਼ੇਹ ਲਈ ਯਿੱਸਾਕਾਰ ਵਿੱਚ ਆਸ਼ੇਰ ਵਿੱਚ ਇਹ ਸੀ, ਬੈਥ ਸ਼ਾਨ ਉਸ ਦੀਆਂ ਬਸਤੀਆਂ ਯਿਬਲਾਮ ਉਸ ਦੀਆਂ ਬਸਤੀਆਂ, ਦੋਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ ਏਨ-ਦੋਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਤਾਨਾਖ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ ਅਰਥਾਤ ਤਿੰਨੇ ਉਚਿਆਈਆਂ।

12ਫਿਰ ਵੀ ਮਨੱਸ਼ੀ ਇਨ੍ਹਾਂ ਕਸਬਿਆਂ ਉੱਤੇ ਕਬਜ਼ਾ ਕਰਨ ਦੇ ਯੋਗ ਨਹੀਂ ਸਨ, ਕਿਉਂਕਿ ਕਨਾਨੀਆਂ ਨੇ ਉਸ ਖੇਤਰ ਵਿੱਚ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ।

13ਹਾਲਾਂਕਿ, ਜਦੋਂ ਇਸਰਾਏਲੀ ਤਾਕਤਵਰ ਹੋ ਗਏ, ਤਾਂ ਉਨ੍ਹਾਂ ਨੇ ਕਨਾਨੀਆਂ ਨੂੰ ਜ਼ਬਰਦਸਤੀ ਮਜ਼ਦੂਰੀ ਦੇ ਅਧੀਨ ਕੀਤਾ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਾਹਰ ਨਹੀਂ ਕੱਢਿਆ।

14ਯੋਸੇਫ਼ ਦੇ ਲੋਕਾਂ ਨੇ ਯੇਹੋਸ਼ੁਆ ਨੂੰ ਆਖਿਆ, “ਤੂੰ ਸਾਨੂੰ ਸਿਰਫ ਇੱਕ ਹਿੱਸਾ ਅਤੇ ਇੱਕ ਹਿੱਸਾ ਵਿਰਾਸਤ ਵਿੱਚ ਕਿਉਂ ਦਿੱਤਾ ਹੈ? ਅਸੀਂ ਬਹੁਤ ਸਾਰੇ ਲੋਕ ਹਾਂ ਅਤੇ ਯਾਹਵੇਹ ਨੇ ਸਾਨੂੰ ਭਰਪੂਰ ਅਸੀਸ ਦਿੱਤੀ ਹੈ।”

15ਯੇਹੋਸ਼ੁਆ ਨੇ ਜਵਾਬ ਦਿੱਤਾ, “ਜੇ ਤੁਸੀਂ ਇੰਨੇ ਜ਼ਿਆਦਾ ਹੋ, ਅਤੇ ਜੇ ਇਫ਼ਰਾਈਮ ਦਾ ਪਹਾੜੀ ਦੇਸ਼ ਤੁਹਾਡੇ ਲਈ ਬਹੁਤ ਛੋਟਾ ਹੈ, ਤਾਂ ਜੰਗਲ ਵਿੱਚ ਜਾਉ ਅਤੇ ਉੱਥੇ ਪਰਿੱਜ਼ੀਆਂ ਅਤੇ ਰਫ਼ਾਈ ਦੇ ਦੇਸ਼ ਵਿੱਚ ਆਪਣੇ ਲਈ ਜ਼ਮੀਨ ਸਾਫ਼ ਕਰੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.