12ਫਿਰ ਵੀ ਮਨੱਸ਼ੀ ਇਨ੍ਹਾਂ ਕਸਬਿਆਂ ਉੱਤੇ ਕਬਜ਼ਾ ਕਰਨ ਦੇ ਯੋਗ ਨਹੀਂ ਸਨ, ਕਿਉਂਕਿ ਕਨਾਨੀਆਂ ਨੇ ਉਸ ਖੇਤਰ ਵਿੱਚ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ।
13ਹਾਲਾਂਕਿ, ਜਦੋਂ ਇਸਰਾਏਲੀ ਤਾਕਤਵਰ ਹੋ ਗਏ, ਤਾਂ ਉਨ੍ਹਾਂ ਨੇ ਕਨਾਨੀਆਂ ਨੂੰ ਜ਼ਬਰਦਸਤੀ ਮਜ਼ਦੂਰੀ ਦੇ ਅਧੀਨ ਕੀਤਾ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਾਹਰ ਨਹੀਂ ਕੱਢਿਆ।
14ਯੋਸੇਫ਼ ਦੇ ਲੋਕਾਂ ਨੇ ਯੇਹੋਸ਼ੁਆ ਨੂੰ ਆਖਿਆ, “ਤੂੰ ਸਾਨੂੰ ਸਿਰਫ ਇੱਕ ਹਿੱਸਾ ਅਤੇ ਇੱਕ ਹਿੱਸਾ ਵਿਰਾਸਤ ਵਿੱਚ ਕਿਉਂ ਦਿੱਤਾ ਹੈ? ਅਸੀਂ ਬਹੁਤ ਸਾਰੇ ਲੋਕ ਹਾਂ ਅਤੇ ਯਾਹਵੇਹ ਨੇ ਸਾਨੂੰ ਭਰਪੂਰ ਅਸੀਸ ਦਿੱਤੀ ਹੈ।”
15ਯੇਹੋਸ਼ੁਆ ਨੇ ਜਵਾਬ ਦਿੱਤਾ, “ਜੇ ਤੁਸੀਂ ਇੰਨੇ ਜ਼ਿਆਦਾ ਹੋ, ਅਤੇ ਜੇ ਇਫ਼ਰਾਈਮ ਦਾ ਪਹਾੜੀ ਦੇਸ਼ ਤੁਹਾਡੇ ਲਈ ਬਹੁਤ ਛੋਟਾ ਹੈ, ਤਾਂ ਜੰਗਲ ਵਿੱਚ ਜਾਉ ਅਤੇ ਉੱਥੇ ਪਰਿੱਜ਼ੀਆਂ ਅਤੇ ਰਫ਼ਾਈ ਦੇ ਦੇਸ਼ ਵਿੱਚ ਆਪਣੇ ਲਈ ਜ਼ਮੀਨ ਸਾਫ਼ ਕਰੋ।”
16ਯੋਸੇਫ਼ ਦੇ ਪੁੱਤਰਾਂ ਨੇ ਜਵਾਬ ਦਿੱਤਾ, “ਕਿ ਉਹ ਪਰਬਤ ਸਾਡੇ ਵੱਸਣ ਯੋਗ ਨਹੀਂ ਅਤੇ ਸਾਰੇ ਕਨਾਨੀਆਂ ਕੋਲ ਜਿਹੜੇ ਨੀਵੇਂ ਥਾਵਾਂ ਵਿੱਚ ਵੱਸਦੇ ਹਨ ਲੋਹੇ ਦੇ ਰੱਥ ਹਨ, ਨਾਲੇ ਉਹਨਾਂ ਕੋਲ ਜਿਹੜੇ ਬੈਥ ਸ਼ਾਨ ਅਤੇ ਉਸ ਦੀਆਂ ਬਸਤੀਆਂ ਵਿੱਚ ਹਨ ਨਾਲੇ ਉਹਨਾਂ ਕੋਲ ਜਿਹੜੇ ਯਿਜ਼ਰਏਲ ਦੀ ਨੀਵੇਂ ਥਾਵਾਂ ਵਿੱਚ ਸਨ।”