ਯੇਹੋਸ਼ੁਆ 17

ਇਸ ਲਈ ਇਹ ਮਨੱਸ਼ੇਹ ਦੇ ਬਾਕੀ ਲੋਕਾਂ ਲਈ ਸੀ, ਅਬੀਅਜ਼ਰ ਦੀ ਅੰਸ, ਹੇਲੇਕ, ਅਸਰੀਏਲ, ਸ਼ੇਕੇਮ, ਹੇਫਰ ਅਤੇ ਸ਼ਮੀਦਾ ਦੇ ਗੋਤਾਂ ਲਈ। ਇਹ ਯੋਸੇਫ਼ ਦੇ ਪੁੱਤਰ ਮਨੱਸ਼ੇਹ ਦੇ ਪਰਿਵਾਰਾ ਦੇ ਸਮੂਹ ਅਨੁਸਾਰ ਸਨ।

Joshua 17:2 (UKJV) There was also a lot for the rest of the children of Manasseh by their families; for the children of Abiezer, and for the children of Helek, and for the children of Asriel, and for the children of Shechem, and for the children of Hepher, and for the children of Shemida: these were the male children of Manasseh the son of Joseph by their families.

1ਮਨੱਸ਼ੇਹ ਦੇ ਗੋਤ ਦਾ ਹਿੱਸਾ ਇਹ ਸੀ, ਇਸ ਲਈ ਜੋ ਉਹ ਯੋਸੇਫ਼ ਦਾ ਪਹਿਲੌਠਾ ਸੀ। ਮਾਕੀਰ ਨੂੰ ਜਿਹੜਾ ਮਨੱਸ਼ੇਹ ਦਾ ਪਹਿਲੌਠਾ ਅਤੇ ਗਿਲਾਦ ਦਾ ਪਿਤਾ ਸੀ ਯੋਧਾ ਹੋਣ ਕਰਕੇ ਗਿਲਆਦ ਬਾਸ਼ਾਨ ਮਿਲੇ।

2ਇਸ ਲਈ ਇਹ ਮਨੱਸ਼ੇਹ ਦੇ ਬਾਕੀ ਲੋਕਾਂ ਲਈ ਸੀ, ਅਬੀਅਜ਼ਰ ਦੀ ਅੰਸ, ਹੇਲੇਕ, ਅਸਰੀਏਲ, ਸ਼ੇਕੇਮ, ਹੇਫਰ ਅਤੇ ਸ਼ਮੀਦਾ ਦੇ ਗੋਤਾਂ ਲਈ। ਇਹ ਯੋਸੇਫ਼ ਦੇ ਪੁੱਤਰ ਮਨੱਸ਼ੇਹ ਦੇ ਪਰਿਵਾਰਾ ਦੇ ਸਮੂਹ ਅਨੁਸਾਰ ਸਨ।

3ਹੁਣ ਹੇਫਰ ਦਾ ਪੁੱਤਰ ਸਲਾਫ਼ਹਾਦ, ਗਿਲਆਦ ਦਾ ਪੁੱਤਰ, ਮਾਕੀਰ ਦਾ ਪੁੱਤਰ, ਮਨੱਸ਼ੇਹ ਦਾ ਪੁੱਤਰ, ਉਸ ਦੇ ਕੋਈ ਪੁੱਤਰ ਨਹੀਂ ਸਨ ਪਰ ਸਿਰਫ ਧੀਆਂ ਸਨ, ਜਿਨ੍ਹਾਂ ਦੇ ਨਾਮ ਮਹਲਾਹ, ਨੋਹ, ਹੋਗਲਾਹ, ਮਿਲਕਾਹ ਅਤੇ ਤਿਰਜ਼ਾਹ ਸਨ।

4ਉਹ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯੇਹੋਸ਼ੁਆ ਅਤੇ ਆਗੂਆਂ ਕੋਲ ਗਏ ਅਤੇ ਕਿਹਾ, “ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ ਕਿ ਉਹ ਸਾਨੂੰ ਸਾਡੇ ਰਿਸ਼ਤੇਦਾਰਾਂ ਵਿੱਚੋਂ ਇੱਕ ਮਿਰਾਸ ਦੇਵੇ।” ਇਸ ਲਈ ਯੇਹੋਸ਼ੁਆ ਨੇ ਯਾਹਵੇਹ ਦੇ ਹੁਕਮ ਅਨੁਸਾਰ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਸਮੇਤ ਇੱਕ ਵਿਰਾਸਤ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.