ਯੇਹੋਸ਼ੁਆ 17

ਉਹ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯੇਹੋਸ਼ੁਆ ਅਤੇ ਆਗੂਆਂ ਕੋਲ ਗਏ ਅਤੇ ਕਿਹਾ, “ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ ਕਿ ਉਹ ਸਾਨੂੰ ਸਾਡੇ ਰਿਸ਼ਤੇਦਾਰਾਂ ਵਿੱਚੋਂ ਇੱਕ ਮਿਰਾਸ ਦੇਵੇ।” ਇਸ ਲਈ ਯੇਹੋਸ਼ੁਆ ਨੇ ਯਾਹਵੇਹ ਦੇ ਹੁਕਮ ਅਨੁਸਾਰ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਸਮੇਤ ਇੱਕ ਵਿਰਾਸਤ ਦਿੱਤੀ।

Joshua 17:4 (UKJV) And they came near before Eleazar the priest, and before Joshua the son of Nun, and before the princes, saying, The LORD commanded Moses to give us an inheritance among our brethren. Therefore according to the commandment of the LORD he gave them an inheritance among the brethren of their father.

2ਇਸ ਲਈ ਇਹ ਮਨੱਸ਼ੇਹ ਦੇ ਬਾਕੀ ਲੋਕਾਂ ਲਈ ਸੀ, ਅਬੀਅਜ਼ਰ ਦੀ ਅੰਸ, ਹੇਲੇਕ, ਅਸਰੀਏਲ, ਸ਼ੇਕੇਮ, ਹੇਫਰ ਅਤੇ ਸ਼ਮੀਦਾ ਦੇ ਗੋਤਾਂ ਲਈ। ਇਹ ਯੋਸੇਫ਼ ਦੇ ਪੁੱਤਰ ਮਨੱਸ਼ੇਹ ਦੇ ਪਰਿਵਾਰਾ ਦੇ ਸਮੂਹ ਅਨੁਸਾਰ ਸਨ।

3ਹੁਣ ਹੇਫਰ ਦਾ ਪੁੱਤਰ ਸਲਾਫ਼ਹਾਦ, ਗਿਲਆਦ ਦਾ ਪੁੱਤਰ, ਮਾਕੀਰ ਦਾ ਪੁੱਤਰ, ਮਨੱਸ਼ੇਹ ਦਾ ਪੁੱਤਰ, ਉਸ ਦੇ ਕੋਈ ਪੁੱਤਰ ਨਹੀਂ ਸਨ ਪਰ ਸਿਰਫ ਧੀਆਂ ਸਨ, ਜਿਨ੍ਹਾਂ ਦੇ ਨਾਮ ਮਹਲਾਹ, ਨੋਹ, ਹੋਗਲਾਹ, ਮਿਲਕਾਹ ਅਤੇ ਤਿਰਜ਼ਾਹ ਸਨ।

4ਉਹ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯੇਹੋਸ਼ੁਆ ਅਤੇ ਆਗੂਆਂ ਕੋਲ ਗਏ ਅਤੇ ਕਿਹਾ, “ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ ਕਿ ਉਹ ਸਾਨੂੰ ਸਾਡੇ ਰਿਸ਼ਤੇਦਾਰਾਂ ਵਿੱਚੋਂ ਇੱਕ ਮਿਰਾਸ ਦੇਵੇ।” ਇਸ ਲਈ ਯੇਹੋਸ਼ੁਆ ਨੇ ਯਾਹਵੇਹ ਦੇ ਹੁਕਮ ਅਨੁਸਾਰ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਸਮੇਤ ਇੱਕ ਵਿਰਾਸਤ ਦਿੱਤੀ।

5ਮਨੱਸ਼ੇਹ ਦੇ ਹਿੱਸੇ ਵਿੱਚ ਯਰਦਨ ਦੇ ਪੂਰਬ ਵੱਲ ਗਿਲਆਦ ਅਤੇ ਬਾਸ਼ਾਨ ਤੋਂ ਇਲਾਵਾ ਦਸ ਹਿੱਸੇ ਜ਼ਮੀਨ ਸਨ,

6ਕਿਉਂਕਿ ਮਨੱਸ਼ੇਹ ਦੇ ਪਰਿਵਾਰ-ਸਮੂਹ ਦੀਆਂ ਧੀਆਂ ਨੂੰ ਪੁੱਤਰਾਂ ਵਿਚਕਾਰ ਵਿਰਾਸਤ ਮਿਲੀ ਸੀ। ਗਿਲਆਦ ਦੀ ਧਰਤੀ ਮਨੱਸ਼ੇਹ ਦੇ ਬਾਕੀ ਉੱਤਰਾਧਿਕਾਰੀਆਂ ਦੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.