ਯੇਹੋਸ਼ੁਆ 17

ਹੁਣ ਹੇਫਰ ਦਾ ਪੁੱਤਰ ਸਲਾਫ਼ਹਾਦ, ਗਿਲਆਦ ਦਾ ਪੁੱਤਰ, ਮਾਕੀਰ ਦਾ ਪੁੱਤਰ, ਮਨੱਸ਼ੇਹ ਦਾ ਪੁੱਤਰ, ਉਸ ਦੇ ਕੋਈ ਪੁੱਤਰ ਨਹੀਂ ਸਨ ਪਰ ਸਿਰਫ ਧੀਆਂ ਸਨ, ਜਿਨ੍ਹਾਂ ਦੇ ਨਾਮ ਮਹਲਾਹ, ਨੋਹ, ਹੋਗਲਾਹ, ਮਿਲਕਾਹ ਅਤੇ ਤਿਰਜ਼ਾਹ ਸਨ।

Joshua 17:3 (UKJV) But Zelophehad, the son of Hepher, the son of Gilead, the son of Machir, the son of Manasseh, had no sons, but daughters: and these are the names of his daughters, Mahlah, and Noah, Hoglah, Milcah, and Tirzah.

1ਮਨੱਸ਼ੇਹ ਦੇ ਗੋਤ ਦਾ ਹਿੱਸਾ ਇਹ ਸੀ, ਇਸ ਲਈ ਜੋ ਉਹ ਯੋਸੇਫ਼ ਦਾ ਪਹਿਲੌਠਾ ਸੀ। ਮਾਕੀਰ ਨੂੰ ਜਿਹੜਾ ਮਨੱਸ਼ੇਹ ਦਾ ਪਹਿਲੌਠਾ ਅਤੇ ਗਿਲਾਦ ਦਾ ਪਿਤਾ ਸੀ ਯੋਧਾ ਹੋਣ ਕਰਕੇ ਗਿਲਆਦ ਬਾਸ਼ਾਨ ਮਿਲੇ।

2ਇਸ ਲਈ ਇਹ ਮਨੱਸ਼ੇਹ ਦੇ ਬਾਕੀ ਲੋਕਾਂ ਲਈ ਸੀ, ਅਬੀਅਜ਼ਰ ਦੀ ਅੰਸ, ਹੇਲੇਕ, ਅਸਰੀਏਲ, ਸ਼ੇਕੇਮ, ਹੇਫਰ ਅਤੇ ਸ਼ਮੀਦਾ ਦੇ ਗੋਤਾਂ ਲਈ। ਇਹ ਯੋਸੇਫ਼ ਦੇ ਪੁੱਤਰ ਮਨੱਸ਼ੇਹ ਦੇ ਪਰਿਵਾਰਾ ਦੇ ਸਮੂਹ ਅਨੁਸਾਰ ਸਨ।

3ਹੁਣ ਹੇਫਰ ਦਾ ਪੁੱਤਰ ਸਲਾਫ਼ਹਾਦ, ਗਿਲਆਦ ਦਾ ਪੁੱਤਰ, ਮਾਕੀਰ ਦਾ ਪੁੱਤਰ, ਮਨੱਸ਼ੇਹ ਦਾ ਪੁੱਤਰ, ਉਸ ਦੇ ਕੋਈ ਪੁੱਤਰ ਨਹੀਂ ਸਨ ਪਰ ਸਿਰਫ ਧੀਆਂ ਸਨ, ਜਿਨ੍ਹਾਂ ਦੇ ਨਾਮ ਮਹਲਾਹ, ਨੋਹ, ਹੋਗਲਾਹ, ਮਿਲਕਾਹ ਅਤੇ ਤਿਰਜ਼ਾਹ ਸਨ।

4ਉਹ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯੇਹੋਸ਼ੁਆ ਅਤੇ ਆਗੂਆਂ ਕੋਲ ਗਏ ਅਤੇ ਕਿਹਾ, “ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ ਕਿ ਉਹ ਸਾਨੂੰ ਸਾਡੇ ਰਿਸ਼ਤੇਦਾਰਾਂ ਵਿੱਚੋਂ ਇੱਕ ਮਿਰਾਸ ਦੇਵੇ।” ਇਸ ਲਈ ਯੇਹੋਸ਼ੁਆ ਨੇ ਯਾਹਵੇਹ ਦੇ ਹੁਕਮ ਅਨੁਸਾਰ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਸਮੇਤ ਇੱਕ ਵਿਰਾਸਤ ਦਿੱਤੀ।

5ਮਨੱਸ਼ੇਹ ਦੇ ਹਿੱਸੇ ਵਿੱਚ ਯਰਦਨ ਦੇ ਪੂਰਬ ਵੱਲ ਗਿਲਆਦ ਅਤੇ ਬਾਸ਼ਾਨ ਤੋਂ ਇਲਾਵਾ ਦਸ ਹਿੱਸੇ ਜ਼ਮੀਨ ਸਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.