ਯੇਹੋਸ਼ੁਆ 18

ਇਸ ਲਈ ਯੇਹੋਸ਼ੁਆ ਨੇ ਇਸਰਾਏਲੀਆਂ ਨੂੰ ਕਿਹਾ, “ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰਨ ਲਈ ਕਿੰਨਾ ਚਿਰ ਇੰਤਜ਼ਾਰ ਕਰੋਗੇ ਜੋ ਤੁਹਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਹੈ?

Joshua 18:3 (UKJV) And Joshua said unto the children of Israel, How long are all of you slack to go to possess the land, which the LORD God of your fathers has given you?

1ਇਸਰਾਏਲੀਆਂ ਦੀ ਸਾਰੀ ਸਭਾ ਸ਼ੀਲੋਹ ਵਿੱਚ ਇਕੱਠੀ ਹੋਈ ਅਤੇ ਉੱਥੇ ਮੰਡਲੀ ਦਾ ਤੰਬੂ ਲਾਇਆ। ਦੇਸ਼ ਨੂੰ ਉਨ੍ਹਾਂ ਦੇ ਅਧੀਨ ਕਰ ਲਿਆ ਗਿਆ ਸੀ,

2ਪਰ ਅਜੇ ਵੀ ਇਸਰਾਏਲ ਦੇ ਸੱਤ ਗੋਤ ਸਨ ਜਿਨ੍ਹਾਂ ਨੂੰ ਅਜੇ ਤੱਕ ਆਪਣੀ ਵਿਰਾਸਤ ਨਹੀਂ ਮਿਲੀ ਸੀ।

3ਇਸ ਲਈ ਯੇਹੋਸ਼ੁਆ ਨੇ ਇਸਰਾਏਲੀਆਂ ਨੂੰ ਕਿਹਾ, “ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰਨ ਲਈ ਕਿੰਨਾ ਚਿਰ ਇੰਤਜ਼ਾਰ ਕਰੋਗੇ ਜੋ ਤੁਹਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਹੈ?

4ਹਰੇਕ ਗੋਤ ਵਿੱਚੋਂ ਤਿੰਨ ਆਦਮੀਆਂ ਨੂੰ ਨਿਯੁਕਤ ਕਰੋ। ਮੈਂ ਉਨ੍ਹਾਂ ਨੂੰ ਧਰਤੀ ਦੀ ਜਾਂਚ ਕਰਨ ਲਈ ਅਤੇ ਹਰੇਕ ਦੀ ਵਿਰਾਸਤ ਦੇ ਅਨੁਸਾਰ ਉਸ ਦਾ ਵੇਰਵਾ ਲਿਖਣ ਲਈ ਭੇਜਾਂਗਾ। ਫ਼ੇਰ ਉਹ ਮੇਰੇ ਕੋਲ ਵਾਪਸ ਆ ਜਾਣਗੇ।

5ਤੁਹਾਨੂੰ ਜ਼ਮੀਨ ਨੂੰ ਸੱਤ ਹਿੱਸਿਆਂ ਵਿੱਚ ਵੰਡਣਾ ਚਾਹੀਦਾ ਹੈ। ਯਹੂਦਾਹ ਨੂੰ ਦੱਖਣ ਵੱਲ ਆਪਣੇ ਇਲਾਕੇ ਵਿੱਚ ਅਤੇ ਯੋਸੇਫ਼ ਦੇ ਗੋਤ ਉੱਤਰ ਵੱਲ ਆਪਣੇ ਇਲਾਕੇ ਵਿੱਚ ਰਹਿਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.