2ਪਰ ਅਜੇ ਵੀ ਇਸਰਾਏਲ ਦੇ ਸੱਤ ਗੋਤ ਸਨ ਜਿਨ੍ਹਾਂ ਨੂੰ ਅਜੇ ਤੱਕ ਆਪਣੀ ਵਿਰਾਸਤ ਨਹੀਂ ਮਿਲੀ ਸੀ।
3ਇਸ ਲਈ ਯੇਹੋਸ਼ੁਆ ਨੇ ਇਸਰਾਏਲੀਆਂ ਨੂੰ ਕਿਹਾ, “ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰਨ ਲਈ ਕਿੰਨਾ ਚਿਰ ਇੰਤਜ਼ਾਰ ਕਰੋਗੇ ਜੋ ਤੁਹਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਹੈ?
4ਹਰੇਕ ਗੋਤ ਵਿੱਚੋਂ ਤਿੰਨ ਆਦਮੀਆਂ ਨੂੰ ਨਿਯੁਕਤ ਕਰੋ। ਮੈਂ ਉਨ੍ਹਾਂ ਨੂੰ ਧਰਤੀ ਦੀ ਜਾਂਚ ਕਰਨ ਲਈ ਅਤੇ ਹਰੇਕ ਦੀ ਵਿਰਾਸਤ ਦੇ ਅਨੁਸਾਰ ਉਸ ਦਾ ਵੇਰਵਾ ਲਿਖਣ ਲਈ ਭੇਜਾਂਗਾ। ਫ਼ੇਰ ਉਹ ਮੇਰੇ ਕੋਲ ਵਾਪਸ ਆ ਜਾਣਗੇ।
5ਤੁਹਾਨੂੰ ਜ਼ਮੀਨ ਨੂੰ ਸੱਤ ਹਿੱਸਿਆਂ ਵਿੱਚ ਵੰਡਣਾ ਚਾਹੀਦਾ ਹੈ। ਯਹੂਦਾਹ ਨੂੰ ਦੱਖਣ ਵੱਲ ਆਪਣੇ ਇਲਾਕੇ ਵਿੱਚ ਅਤੇ ਯੋਸੇਫ਼ ਦੇ ਗੋਤ ਉੱਤਰ ਵੱਲ ਆਪਣੇ ਇਲਾਕੇ ਵਿੱਚ ਰਹਿਣਗੇ।
6ਜਦੋਂ ਤੁਸੀਂ ਦੇਸ਼ ਦੇ ਸੱਤ ਭਾਗਾਂ ਦਾ ਵਰਣਨ ਲਿਖ ਲਿਆ ਹੈ, ਤਾਂ ਉਨ੍ਹਾਂ ਨੂੰ ਇੱਥੇ ਮੇਰੇ ਕੋਲ ਲਿਆਓ ਅਤੇ ਮੈਂ ਤੁਹਾਡੇ ਲਈ ਸਾਡੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਗੁਣਾ ਪਾਵਾਂਗਾ।