ਯੇਹੋਸ਼ੁਆ 18

ਜਦੋਂ ਤੁਸੀਂ ਦੇਸ਼ ਦੇ ਸੱਤ ਭਾਗਾਂ ਦਾ ਵਰਣਨ ਲਿਖ ਲਿਆ ਹੈ, ਤਾਂ ਉਨ੍ਹਾਂ ਨੂੰ ਇੱਥੇ ਮੇਰੇ ਕੋਲ ਲਿਆਓ ਅਤੇ ਮੈਂ ਤੁਹਾਡੇ ਲਈ ਸਾਡੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਗੁਣਾ ਪਾਵਾਂਗਾ।

Joshua 18:6 (UKJV) All of you shall therefore describe the land into seven parts, and bring the description here to me, that I may cast lots for you here before the LORD our God.

4ਹਰੇਕ ਗੋਤ ਵਿੱਚੋਂ ਤਿੰਨ ਆਦਮੀਆਂ ਨੂੰ ਨਿਯੁਕਤ ਕਰੋ। ਮੈਂ ਉਨ੍ਹਾਂ ਨੂੰ ਧਰਤੀ ਦੀ ਜਾਂਚ ਕਰਨ ਲਈ ਅਤੇ ਹਰੇਕ ਦੀ ਵਿਰਾਸਤ ਦੇ ਅਨੁਸਾਰ ਉਸ ਦਾ ਵੇਰਵਾ ਲਿਖਣ ਲਈ ਭੇਜਾਂਗਾ। ਫ਼ੇਰ ਉਹ ਮੇਰੇ ਕੋਲ ਵਾਪਸ ਆ ਜਾਣਗੇ।

5ਤੁਹਾਨੂੰ ਜ਼ਮੀਨ ਨੂੰ ਸੱਤ ਹਿੱਸਿਆਂ ਵਿੱਚ ਵੰਡਣਾ ਚਾਹੀਦਾ ਹੈ। ਯਹੂਦਾਹ ਨੂੰ ਦੱਖਣ ਵੱਲ ਆਪਣੇ ਇਲਾਕੇ ਵਿੱਚ ਅਤੇ ਯੋਸੇਫ਼ ਦੇ ਗੋਤ ਉੱਤਰ ਵੱਲ ਆਪਣੇ ਇਲਾਕੇ ਵਿੱਚ ਰਹਿਣਗੇ।

6ਜਦੋਂ ਤੁਸੀਂ ਦੇਸ਼ ਦੇ ਸੱਤ ਭਾਗਾਂ ਦਾ ਵਰਣਨ ਲਿਖ ਲਿਆ ਹੈ, ਤਾਂ ਉਨ੍ਹਾਂ ਨੂੰ ਇੱਥੇ ਮੇਰੇ ਕੋਲ ਲਿਆਓ ਅਤੇ ਮੈਂ ਤੁਹਾਡੇ ਲਈ ਸਾਡੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਗੁਣਾ ਪਾਵਾਂਗਾ।

7ਹਾਲਾਂਕਿ, ਲੇਵੀਆਂ ਨੂੰ ਤੁਹਾਡੇ ਵਿੱਚ ਕੋਈ ਹਿੱਸਾ ਨਹੀਂ ਹੈ, ਕਿਉਂਕਿ ਯਾਹਵੇਹ ਦੀ ਜਾਜਕਾਈ ਦੀ ਸੇਵਾ ਉਨ੍ਹਾਂ ਦੀ ਵਿਰਾਸਤ ਹੈ ਅਤੇ ਗਾਦ, ਰਊਬੇਨ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਪਹਿਲਾਂ ਹੀ ਯਰਦਨ ਦੇ ਪੂਰਬ ਵਾਲੇ ਪਾਸੇ ਆਪਣੀ ਮਿਰਾਸ ਮਿਲ ਚੁੱਕੀ ਹੈ। ਯਾਹਵੇਹ ਦੇ ਸੇਵਕ ਮੋਸ਼ੇਹ ਨੇ ਇਹ ਉਨ੍ਹਾਂ ਨੂੰ ਦਿੱਤਾ।”

8ਉਹ ਮਨੁੱਖ ਉੱਠ ਕੇ ਤੁਰ ਪਏ ਅਤੇ ਯੇਹੋਸ਼ੁਆ ਨੇ ਉਹਨਾਂ ਜਾਣ ਵਾਲਿਆ ਨੂੰ ਦੇਸ ਦੇ ਦੱਸਣ ਦਾ ਹੁਕਮ ਦਿੱਤਾ ਕਿ, “ਜਾਓ ਅਤੇ ਉਸ ਦੇਸ਼ ਵਿੱਚ ਫਿਰੋ ਅਤੇ ਉਹ ਨੂੰ ਦੱਸੋ, ਫਿਰ ਮੇਰੇ ਕੋਲ ਮੁੜ ਆਓ ਅਤੇ ਮੈ ਤੁਹਾਡੇ ਲਈ ਇੱਥੇ ਸ਼ੀਲੋਹ ਵਿੱਚ ਯਾਹਵੇਹ ਦੇ ਅੱਗੇ ਹਿੱਸਾ ਪਾਵਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.