ਯੇਹੋਸ਼ੁਆ 18

ਹਾਲਾਂਕਿ, ਲੇਵੀਆਂ ਨੂੰ ਤੁਹਾਡੇ ਵਿੱਚ ਕੋਈ ਹਿੱਸਾ ਨਹੀਂ ਹੈ, ਕਿਉਂਕਿ ਯਾਹਵੇਹ ਦੀ ਜਾਜਕਾਈ ਦੀ ਸੇਵਾ ਉਨ੍ਹਾਂ ਦੀ ਵਿਰਾਸਤ ਹੈ ਅਤੇ ਗਾਦ, ਰਊਬੇਨ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਪਹਿਲਾਂ ਹੀ ਯਰਦਨ ਦੇ ਪੂਰਬ ਵਾਲੇ ਪਾਸੇ ਆਪਣੀ ਮਿਰਾਸ ਮਿਲ ਚੁੱਕੀ ਹੈ। ਯਾਹਵੇਹ ਦੇ ਸੇਵਕ ਮੋਸ਼ੇਹ ਨੇ ਇਹ ਉਨ੍ਹਾਂ ਨੂੰ ਦਿੱਤਾ।”

Joshua 18:7 (UKJV) But the Levites have no part among you; for the priesthood of the LORD is their inheritance: and Gad, and Reuben, and half the tribe of Manasseh, have received their inheritance beyond Jordan on the east, which Moses the servant of the LORD gave them.

5ਤੁਹਾਨੂੰ ਜ਼ਮੀਨ ਨੂੰ ਸੱਤ ਹਿੱਸਿਆਂ ਵਿੱਚ ਵੰਡਣਾ ਚਾਹੀਦਾ ਹੈ। ਯਹੂਦਾਹ ਨੂੰ ਦੱਖਣ ਵੱਲ ਆਪਣੇ ਇਲਾਕੇ ਵਿੱਚ ਅਤੇ ਯੋਸੇਫ਼ ਦੇ ਗੋਤ ਉੱਤਰ ਵੱਲ ਆਪਣੇ ਇਲਾਕੇ ਵਿੱਚ ਰਹਿਣਗੇ।

6ਜਦੋਂ ਤੁਸੀਂ ਦੇਸ਼ ਦੇ ਸੱਤ ਭਾਗਾਂ ਦਾ ਵਰਣਨ ਲਿਖ ਲਿਆ ਹੈ, ਤਾਂ ਉਨ੍ਹਾਂ ਨੂੰ ਇੱਥੇ ਮੇਰੇ ਕੋਲ ਲਿਆਓ ਅਤੇ ਮੈਂ ਤੁਹਾਡੇ ਲਈ ਸਾਡੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਗੁਣਾ ਪਾਵਾਂਗਾ।

7ਹਾਲਾਂਕਿ, ਲੇਵੀਆਂ ਨੂੰ ਤੁਹਾਡੇ ਵਿੱਚ ਕੋਈ ਹਿੱਸਾ ਨਹੀਂ ਹੈ, ਕਿਉਂਕਿ ਯਾਹਵੇਹ ਦੀ ਜਾਜਕਾਈ ਦੀ ਸੇਵਾ ਉਨ੍ਹਾਂ ਦੀ ਵਿਰਾਸਤ ਹੈ ਅਤੇ ਗਾਦ, ਰਊਬੇਨ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਪਹਿਲਾਂ ਹੀ ਯਰਦਨ ਦੇ ਪੂਰਬ ਵਾਲੇ ਪਾਸੇ ਆਪਣੀ ਮਿਰਾਸ ਮਿਲ ਚੁੱਕੀ ਹੈ। ਯਾਹਵੇਹ ਦੇ ਸੇਵਕ ਮੋਸ਼ੇਹ ਨੇ ਇਹ ਉਨ੍ਹਾਂ ਨੂੰ ਦਿੱਤਾ।”

8ਉਹ ਮਨੁੱਖ ਉੱਠ ਕੇ ਤੁਰ ਪਏ ਅਤੇ ਯੇਹੋਸ਼ੁਆ ਨੇ ਉਹਨਾਂ ਜਾਣ ਵਾਲਿਆ ਨੂੰ ਦੇਸ ਦੇ ਦੱਸਣ ਦਾ ਹੁਕਮ ਦਿੱਤਾ ਕਿ, “ਜਾਓ ਅਤੇ ਉਸ ਦੇਸ਼ ਵਿੱਚ ਫਿਰੋ ਅਤੇ ਉਹ ਨੂੰ ਦੱਸੋ, ਫਿਰ ਮੇਰੇ ਕੋਲ ਮੁੜ ਆਓ ਅਤੇ ਮੈ ਤੁਹਾਡੇ ਲਈ ਇੱਥੇ ਸ਼ੀਲੋਹ ਵਿੱਚ ਯਾਹਵੇਹ ਦੇ ਅੱਗੇ ਹਿੱਸਾ ਪਾਵਾਂਗਾ।”

9ਇਸ ਲਈ ਆਦਮੀ ਉੱਥੋਂ ਚਲੇ ਗਏ ਅਤੇ ਦੇਸ਼ ਵਿੱਚੋਂ ਦੀ ਲੰਘ ਗਏ। ਉਨ੍ਹਾਂ ਨੇ ਇਸ ਦਾ ਵਰਣਨ ਇੱਕ ਪੋਥੀ ਉੱਤੇ, ਇੱਕ ਕਸਬੇ ਵਿੱਚ, ਸੱਤ ਹਿੱਸਿਆਂ ਵਿੱਚ ਲਿਖਿਆ, ਅਤੇ ਸ਼ੀਲੋਹ ਦੇ ਡੇਰੇ ਵਿੱਚ ਯੇਹੋਸ਼ੁਆ ਕੋਲ ਵਾਪਸ ਆ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.