ਯੇਹੋਸ਼ੁਆ 18

ਇਸ ਲਈ ਆਦਮੀ ਉੱਥੋਂ ਚਲੇ ਗਏ ਅਤੇ ਦੇਸ਼ ਵਿੱਚੋਂ ਦੀ ਲੰਘ ਗਏ। ਉਨ੍ਹਾਂ ਨੇ ਇਸ ਦਾ ਵਰਣਨ ਇੱਕ ਪੋਥੀ ਉੱਤੇ, ਇੱਕ ਕਸਬੇ ਵਿੱਚ, ਸੱਤ ਹਿੱਸਿਆਂ ਵਿੱਚ ਲਿਖਿਆ, ਅਤੇ ਸ਼ੀਲੋਹ ਦੇ ਡੇਰੇ ਵਿੱਚ ਯੇਹੋਸ਼ੁਆ ਕੋਲ ਵਾਪਸ ਆ ਗਏ।

Joshua 18:9 (UKJV) And the men went and passed through the land, and described it by cities into seven parts in a book, and came again to Joshua to the host at Shiloh.

7ਹਾਲਾਂਕਿ, ਲੇਵੀਆਂ ਨੂੰ ਤੁਹਾਡੇ ਵਿੱਚ ਕੋਈ ਹਿੱਸਾ ਨਹੀਂ ਹੈ, ਕਿਉਂਕਿ ਯਾਹਵੇਹ ਦੀ ਜਾਜਕਾਈ ਦੀ ਸੇਵਾ ਉਨ੍ਹਾਂ ਦੀ ਵਿਰਾਸਤ ਹੈ ਅਤੇ ਗਾਦ, ਰਊਬੇਨ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਪਹਿਲਾਂ ਹੀ ਯਰਦਨ ਦੇ ਪੂਰਬ ਵਾਲੇ ਪਾਸੇ ਆਪਣੀ ਮਿਰਾਸ ਮਿਲ ਚੁੱਕੀ ਹੈ। ਯਾਹਵੇਹ ਦੇ ਸੇਵਕ ਮੋਸ਼ੇਹ ਨੇ ਇਹ ਉਨ੍ਹਾਂ ਨੂੰ ਦਿੱਤਾ।”

8ਉਹ ਮਨੁੱਖ ਉੱਠ ਕੇ ਤੁਰ ਪਏ ਅਤੇ ਯੇਹੋਸ਼ੁਆ ਨੇ ਉਹਨਾਂ ਜਾਣ ਵਾਲਿਆ ਨੂੰ ਦੇਸ ਦੇ ਦੱਸਣ ਦਾ ਹੁਕਮ ਦਿੱਤਾ ਕਿ, “ਜਾਓ ਅਤੇ ਉਸ ਦੇਸ਼ ਵਿੱਚ ਫਿਰੋ ਅਤੇ ਉਹ ਨੂੰ ਦੱਸੋ, ਫਿਰ ਮੇਰੇ ਕੋਲ ਮੁੜ ਆਓ ਅਤੇ ਮੈ ਤੁਹਾਡੇ ਲਈ ਇੱਥੇ ਸ਼ੀਲੋਹ ਵਿੱਚ ਯਾਹਵੇਹ ਦੇ ਅੱਗੇ ਹਿੱਸਾ ਪਾਵਾਂਗਾ।”

9ਇਸ ਲਈ ਆਦਮੀ ਉੱਥੋਂ ਚਲੇ ਗਏ ਅਤੇ ਦੇਸ਼ ਵਿੱਚੋਂ ਦੀ ਲੰਘ ਗਏ। ਉਨ੍ਹਾਂ ਨੇ ਇਸ ਦਾ ਵਰਣਨ ਇੱਕ ਪੋਥੀ ਉੱਤੇ, ਇੱਕ ਕਸਬੇ ਵਿੱਚ, ਸੱਤ ਹਿੱਸਿਆਂ ਵਿੱਚ ਲਿਖਿਆ, ਅਤੇ ਸ਼ੀਲੋਹ ਦੇ ਡੇਰੇ ਵਿੱਚ ਯੇਹੋਸ਼ੁਆ ਕੋਲ ਵਾਪਸ ਆ ਗਏ।

10ਫਿਰ ਯੇਹੋਸ਼ੁਆ ਨੇ ਸ਼ੀਲੋਹ ਵਿੱਚ ਯਾਹਵੇਹ ਦੀ ਹਜ਼ੂਰੀ ਵਿੱਚ ਉਨ੍ਹਾਂ ਲਈ ਗੁਣਾ ਪਾਇਆ ਅਤੇ ਉੱਥੇ ਉਸ ਨੇ ਇਸਰਾਏਲੀਆਂ ਨੂੰ ਉਨ੍ਹਾਂ ਦੇ ਕਬੀਲਿਆਂ ਦੇ ਅਨੁਸਾਰ ਜ਼ਮੀਨ ਵੰਡ ਦਿੱਤੀ।

11ਬਿਨਯਾਮੀਨੀਆਂ ਦੇ ਗੋਤ ਦਾ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਪਿਆ ਅਤੇ ਉਹਨਾਂ ਦੇ ਹਿੱਸਾ ਦੀ ਹੱਦ ਯਹੂਦੀਆਂ ਅਤੇ ਯੋਸੇਫ਼ ਦੀ ਅੰਸ ਦੇ ਵਿੱਚਕਾਰ ਨਿੱਕਲੀ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.