9ਇਸ ਲਈ ਆਦਮੀ ਉੱਥੋਂ ਚਲੇ ਗਏ ਅਤੇ ਦੇਸ਼ ਵਿੱਚੋਂ ਦੀ ਲੰਘ ਗਏ। ਉਨ੍ਹਾਂ ਨੇ ਇਸ ਦਾ ਵਰਣਨ ਇੱਕ ਪੋਥੀ ਉੱਤੇ, ਇੱਕ ਕਸਬੇ ਵਿੱਚ, ਸੱਤ ਹਿੱਸਿਆਂ ਵਿੱਚ ਲਿਖਿਆ, ਅਤੇ ਸ਼ੀਲੋਹ ਦੇ ਡੇਰੇ ਵਿੱਚ ਯੇਹੋਸ਼ੁਆ ਕੋਲ ਵਾਪਸ ਆ ਗਏ।
10ਫਿਰ ਯੇਹੋਸ਼ੁਆ ਨੇ ਸ਼ੀਲੋਹ ਵਿੱਚ ਯਾਹਵੇਹ ਦੀ ਹਜ਼ੂਰੀ ਵਿੱਚ ਉਨ੍ਹਾਂ ਲਈ ਗੁਣਾ ਪਾਇਆ ਅਤੇ ਉੱਥੇ ਉਸ ਨੇ ਇਸਰਾਏਲੀਆਂ ਨੂੰ ਉਨ੍ਹਾਂ ਦੇ ਕਬੀਲਿਆਂ ਦੇ ਅਨੁਸਾਰ ਜ਼ਮੀਨ ਵੰਡ ਦਿੱਤੀ।
11ਬਿਨਯਾਮੀਨੀਆਂ ਦੇ ਗੋਤ ਦਾ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਪਿਆ ਅਤੇ ਉਹਨਾਂ ਦੇ ਹਿੱਸਾ ਦੀ ਹੱਦ ਯਹੂਦੀਆਂ ਅਤੇ ਯੋਸੇਫ਼ ਦੀ ਅੰਸ ਦੇ ਵਿੱਚਕਾਰ ਨਿੱਕਲੀ:
12ਉੱਤਰ ਵਾਲੇ ਪਾਸੇ ਉਨ੍ਹਾਂ ਦੀ ਸੀਮਾ ਯਰਦਨ ਤੋਂ ਸ਼ੁਰੂ ਹੁੰਦੀ ਸੀ, ਯਰੀਹੋ ਦੀ ਉੱਤਰੀ ਢਲਾਣ ਤੋਂ ਲੰਘਦੀ ਸੀ ਅਤੇ ਪੱਛਮ ਵੱਲ ਪਹਾੜੀ ਦੇਸ਼ ਵਿੱਚ ਜਾਂਦੀ ਸੀ, ਬੈਤ-ਆਵਨ ਦੇ ਉਜਾੜ ਵਿੱਚ ਆਉਂਦੀ ਸੀ।
13ਉੱਥੋਂ ਉਹ ਹੱਦ ਲੂਜ਼ ਤੋਂ ਲੈ ਕੇ ਦੱਖਣ ਵੱਲ ਗਈ ਜਿਹੜਾ ਬੈਤਏਲ ਹੈ, ਫਿਰ ਉਹ ਹੱਦ ਅਟਾਰੋਥ ਅੱਦਾਰ ਨੂੰ ਉਹ ਪਰਬਤ ਦੇ ਉੱਤੋਂ ਦੀ ਉਤਰੀ ਜਿਹੜਾ ਹੇਠਲੇ ਬੈਥ-ਹੋਰੋਨ ਦੇ ਦੱਖਣ ਦੀ ਵੱਲ ਹੈ।