ਯੇਹੋਸ਼ੁਆ 18

ਉੱਤਰ ਵਾਲੇ ਪਾਸੇ ਉਨ੍ਹਾਂ ਦੀ ਸੀਮਾ ਯਰਦਨ ਤੋਂ ਸ਼ੁਰੂ ਹੁੰਦੀ ਸੀ, ਯਰੀਹੋ ਦੀ ਉੱਤਰੀ ਢਲਾਣ ਤੋਂ ਲੰਘਦੀ ਸੀ ਅਤੇ ਪੱਛਮ ਵੱਲ ਪਹਾੜੀ ਦੇਸ਼ ਵਿੱਚ ਜਾਂਦੀ ਸੀ, ਬੈਤ-ਆਵਨ ਦੇ ਉਜਾੜ ਵਿੱਚ ਆਉਂਦੀ ਸੀ।

Joshua 18:12 (UKJV) And their border on the north side was from Jordan; and the border went up to the side of Jericho on the north side, and went up through the mountains westward; and the activities out thereof were at the wilderness of Bethaven.

10ਫਿਰ ਯੇਹੋਸ਼ੁਆ ਨੇ ਸ਼ੀਲੋਹ ਵਿੱਚ ਯਾਹਵੇਹ ਦੀ ਹਜ਼ੂਰੀ ਵਿੱਚ ਉਨ੍ਹਾਂ ਲਈ ਗੁਣਾ ਪਾਇਆ ਅਤੇ ਉੱਥੇ ਉਸ ਨੇ ਇਸਰਾਏਲੀਆਂ ਨੂੰ ਉਨ੍ਹਾਂ ਦੇ ਕਬੀਲਿਆਂ ਦੇ ਅਨੁਸਾਰ ਜ਼ਮੀਨ ਵੰਡ ਦਿੱਤੀ।

11ਬਿਨਯਾਮੀਨੀਆਂ ਦੇ ਗੋਤ ਦਾ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਪਿਆ ਅਤੇ ਉਹਨਾਂ ਦੇ ਹਿੱਸਾ ਦੀ ਹੱਦ ਯਹੂਦੀਆਂ ਅਤੇ ਯੋਸੇਫ਼ ਦੀ ਅੰਸ ਦੇ ਵਿੱਚਕਾਰ ਨਿੱਕਲੀ:

12ਉੱਤਰ ਵਾਲੇ ਪਾਸੇ ਉਨ੍ਹਾਂ ਦੀ ਸੀਮਾ ਯਰਦਨ ਤੋਂ ਸ਼ੁਰੂ ਹੁੰਦੀ ਸੀ, ਯਰੀਹੋ ਦੀ ਉੱਤਰੀ ਢਲਾਣ ਤੋਂ ਲੰਘਦੀ ਸੀ ਅਤੇ ਪੱਛਮ ਵੱਲ ਪਹਾੜੀ ਦੇਸ਼ ਵਿੱਚ ਜਾਂਦੀ ਸੀ, ਬੈਤ-ਆਵਨ ਦੇ ਉਜਾੜ ਵਿੱਚ ਆਉਂਦੀ ਸੀ।

13ਉੱਥੋਂ ਉਹ ਹੱਦ ਲੂਜ਼ ਤੋਂ ਲੈ ਕੇ ਦੱਖਣ ਵੱਲ ਗਈ ਜਿਹੜਾ ਬੈਤਏਲ ਹੈ, ਫਿਰ ਉਹ ਹੱਦ ਅਟਾਰੋਥ ਅੱਦਾਰ ਨੂੰ ਉਹ ਪਰਬਤ ਦੇ ਉੱਤੋਂ ਦੀ ਉਤਰੀ ਜਿਹੜਾ ਹੇਠਲੇ ਬੈਥ-ਹੋਰੋਨ ਦੇ ਦੱਖਣ ਦੀ ਵੱਲ ਹੈ।

14ਦੱਖਣ ਵੱਲ ਬੈਥ-ਹੋਰੋਨ ਦੇ ਸਾਹਮਣੇ ਵਾਲੀ ਪਹਾੜੀ ਤੋਂ ਸੀਮਾ ਦੱਖਣ ਵੱਲ ਪੱਛਮ ਵੱਲ ਮੁੜੀ ਅਤੇ ਯਹੂਦਾਹ ਦੇ ਲੋਕਾਂ ਦੇ ਸ਼ਹਿਰ ਕਿਰਯਥ ਬਆਲ (ਅਰਥਾਤ ਕਿਰਯਥ-ਯਾਰੀਮ) ਤੱਕ ਨਿਕਲੀ। ਇਹ ਪੱਛਮੀ ਪਾਸੇ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.