ਯੇਹੋਸ਼ੁਆ 18

ਉੱਥੋਂ ਉਹ ਹੱਦ ਲੂਜ਼ ਤੋਂ ਲੈ ਕੇ ਦੱਖਣ ਵੱਲ ਗਈ ਜਿਹੜਾ ਬੈਤਏਲ ਹੈ, ਫਿਰ ਉਹ ਹੱਦ ਅਟਾਰੋਥ ਅੱਦਾਰ ਨੂੰ ਉਹ ਪਰਬਤ ਦੇ ਉੱਤੋਂ ਦੀ ਉਤਰੀ ਜਿਹੜਾ ਹੇਠਲੇ ਬੈਥ-ਹੋਰੋਨ ਦੇ ਦੱਖਣ ਦੀ ਵੱਲ ਹੈ।

Joshua 18:13 (UKJV) And the border went over from thence toward Luz, to the side of Luz, which is Bethel, southward; and the border descended to Atarothadar, near the hill that lies on the south side of the nether Bethhoron.

11ਬਿਨਯਾਮੀਨੀਆਂ ਦੇ ਗੋਤ ਦਾ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਪਿਆ ਅਤੇ ਉਹਨਾਂ ਦੇ ਹਿੱਸਾ ਦੀ ਹੱਦ ਯਹੂਦੀਆਂ ਅਤੇ ਯੋਸੇਫ਼ ਦੀ ਅੰਸ ਦੇ ਵਿੱਚਕਾਰ ਨਿੱਕਲੀ:

12ਉੱਤਰ ਵਾਲੇ ਪਾਸੇ ਉਨ੍ਹਾਂ ਦੀ ਸੀਮਾ ਯਰਦਨ ਤੋਂ ਸ਼ੁਰੂ ਹੁੰਦੀ ਸੀ, ਯਰੀਹੋ ਦੀ ਉੱਤਰੀ ਢਲਾਣ ਤੋਂ ਲੰਘਦੀ ਸੀ ਅਤੇ ਪੱਛਮ ਵੱਲ ਪਹਾੜੀ ਦੇਸ਼ ਵਿੱਚ ਜਾਂਦੀ ਸੀ, ਬੈਤ-ਆਵਨ ਦੇ ਉਜਾੜ ਵਿੱਚ ਆਉਂਦੀ ਸੀ।

13ਉੱਥੋਂ ਉਹ ਹੱਦ ਲੂਜ਼ ਤੋਂ ਲੈ ਕੇ ਦੱਖਣ ਵੱਲ ਗਈ ਜਿਹੜਾ ਬੈਤਏਲ ਹੈ, ਫਿਰ ਉਹ ਹੱਦ ਅਟਾਰੋਥ ਅੱਦਾਰ ਨੂੰ ਉਹ ਪਰਬਤ ਦੇ ਉੱਤੋਂ ਦੀ ਉਤਰੀ ਜਿਹੜਾ ਹੇਠਲੇ ਬੈਥ-ਹੋਰੋਨ ਦੇ ਦੱਖਣ ਦੀ ਵੱਲ ਹੈ।

14ਦੱਖਣ ਵੱਲ ਬੈਥ-ਹੋਰੋਨ ਦੇ ਸਾਹਮਣੇ ਵਾਲੀ ਪਹਾੜੀ ਤੋਂ ਸੀਮਾ ਦੱਖਣ ਵੱਲ ਪੱਛਮ ਵੱਲ ਮੁੜੀ ਅਤੇ ਯਹੂਦਾਹ ਦੇ ਲੋਕਾਂ ਦੇ ਸ਼ਹਿਰ ਕਿਰਯਥ ਬਆਲ (ਅਰਥਾਤ ਕਿਰਯਥ-ਯਾਰੀਮ) ਤੱਕ ਨਿਕਲੀ। ਇਹ ਪੱਛਮੀ ਪਾਸੇ ਸੀ।

15ਦੱਖਣ ਵੱਲ ਪੱਛਮ ਵੱਲ ਕਿਰਯਥ-ਯਾਰੀਮ ਦੇ ਬਾਹਰਵਾਰ ਤੋਂ ਸ਼ੁਰੂ ਹੁੰਦਾ ਸੀ, ਅਤੇ ਹੱਦ ਨਫ਼ਟੋਆਹ ਦੇ ਪਾਣੀ ਦੇ ਝਰਨੇ ਤੋਂ ਬਾਹਰ ਨਿਕਲਦੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.