ਯੇਹੋਸ਼ੁਆ 18

ਦੱਖਣ ਵੱਲ ਪੱਛਮ ਵੱਲ ਕਿਰਯਥ-ਯਾਰੀਮ ਦੇ ਬਾਹਰਵਾਰ ਤੋਂ ਸ਼ੁਰੂ ਹੁੰਦਾ ਸੀ, ਅਤੇ ਹੱਦ ਨਫ਼ਟੋਆਹ ਦੇ ਪਾਣੀ ਦੇ ਝਰਨੇ ਤੋਂ ਬਾਹਰ ਨਿਕਲਦੀ ਸੀ।

Joshua 18:15 (UKJV) And the south quarter was from the end of Kirjathjearim, and the border went out on the west, and went out to the well of waters of Nephtoah:

13ਉੱਥੋਂ ਉਹ ਹੱਦ ਲੂਜ਼ ਤੋਂ ਲੈ ਕੇ ਦੱਖਣ ਵੱਲ ਗਈ ਜਿਹੜਾ ਬੈਤਏਲ ਹੈ, ਫਿਰ ਉਹ ਹੱਦ ਅਟਾਰੋਥ ਅੱਦਾਰ ਨੂੰ ਉਹ ਪਰਬਤ ਦੇ ਉੱਤੋਂ ਦੀ ਉਤਰੀ ਜਿਹੜਾ ਹੇਠਲੇ ਬੈਥ-ਹੋਰੋਨ ਦੇ ਦੱਖਣ ਦੀ ਵੱਲ ਹੈ।

14ਦੱਖਣ ਵੱਲ ਬੈਥ-ਹੋਰੋਨ ਦੇ ਸਾਹਮਣੇ ਵਾਲੀ ਪਹਾੜੀ ਤੋਂ ਸੀਮਾ ਦੱਖਣ ਵੱਲ ਪੱਛਮ ਵੱਲ ਮੁੜੀ ਅਤੇ ਯਹੂਦਾਹ ਦੇ ਲੋਕਾਂ ਦੇ ਸ਼ਹਿਰ ਕਿਰਯਥ ਬਆਲ (ਅਰਥਾਤ ਕਿਰਯਥ-ਯਾਰੀਮ) ਤੱਕ ਨਿਕਲੀ। ਇਹ ਪੱਛਮੀ ਪਾਸੇ ਸੀ।

15ਦੱਖਣ ਵੱਲ ਪੱਛਮ ਵੱਲ ਕਿਰਯਥ-ਯਾਰੀਮ ਦੇ ਬਾਹਰਵਾਰ ਤੋਂ ਸ਼ੁਰੂ ਹੁੰਦਾ ਸੀ, ਅਤੇ ਹੱਦ ਨਫ਼ਟੋਆਹ ਦੇ ਪਾਣੀ ਦੇ ਝਰਨੇ ਤੋਂ ਬਾਹਰ ਨਿਕਲਦੀ ਸੀ।

16ਇਹ ਸੀਮਾ ਬੇਨ-ਹਿੰਨੋਮ ਘਾਟੀ ਵਿੱਚ ਪਹਾੜੀ ਤੱਕ ਚੜ੍ਹਦੀ ਹੈ, ਜੋ ਕਿ ਰਫ਼ਾਈ ਦੀ ਵਾਦੀ ਵਿੱਚ ਉੱਤਰ ਵਿੱਚ ਹੈ ਅਤੇ ਹਿੰਨੋਮ, ਦੱਖਣ ਵਿੱਚ ਯਬੂਸੀਆਂ ਦੀ ਢਾਲ, ਜੋ ਏਨ-ਰੋਗੇਲ ਵੱਲ ਜਾਂਦੀ ਹੈ।

17ਇਹ ਫਿਰ ਉੱਤਰ ਵੱਲ ਮੁੜਿਆ, ਏਨ-ਸ਼ਮੇਸ਼ ਕੋਲ ਨਿੱਕਲੀ ਅਤੇ ਗਲੀਲੋਥ ਤੱਕ ਚੱਲ ਕੇ ਜੋ ਅਦੁੰਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਅਤੇ ਰਊਬੇਨ ਦੇ ਪੁੱਤਰ ਬੋਹਾਨ ਦੇ ਪੱਥਰ ਤੱਕ ਉਤਰੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.