ਯੇਹੋਸ਼ੁਆ 19

ਉਹਨਾਂ ਦੀ ਹੱਦ ਲਹਿੰਦੇ ਵੱਲ ਮਰਾਲਾਹ ਨੂੰ ਚੜ੍ਹੀ ਅਤੇ ਦੱਬੇਸ਼ਥ ਪਹੁੰਚ ਕੇ ਉਹ ਵਾਦੀ ਨੂੰ ਜਾ ਪਹੁੰਚੀ ਜਿਹੜੀ ਯਾਕਨੁਆਮ ਦੇ ਸਾਹਮਣੇ ਹੈ।

Joshua 19:11 (UKJV) And their border went up toward the sea, and Maralah, and reached to Dabbasheth, and reached to the river that is before Jokneam;

9ਸ਼ਿਮਓਨੀਆਂ ਦੀ ਵਿਰਾਸਤ ਯਹੂਦਾਹ ਦੇ ਹਿੱਸੇ ਤੋਂ ਲੈ ਲਈ ਗਈ ਸੀ, ਕਿਉਂਕਿ ਯਹੂਦਾਹ ਦਾ ਹਿੱਸਾ ਉਨ੍ਹਾਂ ਦੀ ਲੋੜ ਨਾਲੋਂ ਵੱਧ ਸੀ। ਇਸ ਲਈ ਸ਼ਿਮਓਨੀਆਂ ਨੂੰ ਯਹੂਦਾਹ ਦੇ ਇਲਾਕੇ ਵਿੱਚ ਆਪਣੀ ਵਿਰਾਸਤ ਪ੍ਰਾਪਤ ਹੋਈ।

10ਤੀਸਰੀ ਪਰਚੀ ਜ਼ਬੂਲੁਨੀਆਂ ਦੀ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ: ਅਤੇ ਉਹਨਾਂ ਦੀ ਮਿਲਖ਼ ਦੀ ਹੱਦ ਸਾਰੀਦ ਤੱਕ ਸੀ।

11ਉਹਨਾਂ ਦੀ ਹੱਦ ਲਹਿੰਦੇ ਵੱਲ ਮਰਾਲਾਹ ਨੂੰ ਚੜ੍ਹੀ ਅਤੇ ਦੱਬੇਸ਼ਥ ਪਹੁੰਚ ਕੇ ਉਹ ਵਾਦੀ ਨੂੰ ਜਾ ਪਹੁੰਚੀ ਜਿਹੜੀ ਯਾਕਨੁਆਮ ਦੇ ਸਾਹਮਣੇ ਹੈ।

12ਇਹ ਸਾਰੀਦ ਤੋਂ ਪੂਰਬ ਵੱਲ ਸੂਰਜ ਚੜ੍ਹਨ ਤੱਕ ਕਿਸਲੋਥ ਤਾਬੋਰ ਦੇ ਇਲਾਕੇ ਵੱਲ ਮੁੜੀ ਅਤੇ ਉੱਥੋਂ ਦਾਬਰਥ ਅਤੇ ਯਾਫ਼ੀਆ ਤੱਕ ਗਈ।

13ਫ਼ੇਰ ਇਹ ਪੂਰਬ ਵੱਲ ਗਾਥ ਹੇਫ਼ਰ ਅਤੇ ਏਥ ਕਾਜ਼ੀਨ ਤੱਕ ਚੱਲਿਆ, ਇਹ ਰਿੰਮੋਨ ਤੋਂ ਬਾਹਰ ਨਿੱਕਲਿਆ ਅਤੇ ਨੇਆਹ ਵੱਲ ਮੁੜਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.