23ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਯਿੱਸਾਕਾਰ ਦੇ ਗੋਤ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਮਿਰਾਸ ਸਨ।
24ਪੰਜਵੀਂ ਪਰਚੀ ਆਸ਼ੇਰ ਦੇ ਪਰਿਵਾਰ-ਸਮੂਹ ਲਈ ਉਸ ਦੇ ਗੋਤਾਂ ਅਨੁਸਾਰ ਨਿੱਕਲੀ।
25ਉਨ੍ਹਾਂ ਦੀ ਹੱਦ ਇਹ ਸੀ, ਹੇਲਕਥ, ਹਾਲੀ, ਬੇਤੇਨ ਅਤੇ ਅਕਸ਼ਫ਼,
26ਅਲਮੰਲਕ, ਆਮਦ ਅਤੇ ਮਿਸ਼ਾਲ ਅਤੇ ਪੱਛਮ ਵੱਲ ਸੀਮਾ ਕਰਮਲ ਅਤੇ ਸ਼ੀਹੋਰ ਲਿਬਨਾਥ ਨੂੰ ਛੂੰਹਦੀ ਸੀ।
27ਫਿਰ ਇਹ ਪੂਰਬ ਵੱਲ ਬੈਤ ਦਾਗੋਨ ਵੱਲ ਮੁੜੀ, ਜ਼ਬੂਲੁਨ ਅਤੇ ਇਫ਼ਤਾਹ ਏਲ ਦੀ ਘਾਟੀ ਨੂੰ ਛੂਹਿਆ, ਅਤੇ ਉੱਤਰ ਵੱਲ ਬੈਤ ਏਮੇਕ ਅਤੇ ਨਈਏਲ ਵੱਲ ਗਈ, ਖੱਬੇ ਪਾਸੇ ਕਾਬੂਲ ਨੂੰ ਨਿੱਕਲੀ।