ਯੇਹੋਸ਼ੁਆ 2

ਪਰ ਜੇਕਰ ਤੂੰ ਸਾਡੀ ਇਹ ਗੱਲ ਦੱਸ ਦੇਵੇ ਕਿ ਅਸੀਂ ਕੀ ਕਰ ਰਹੇ ਹਾਂ, ਤਾਂ ਅਸੀਂ ਉਸ ਸਹੁੰ ਤੋਂ ਮੁਕਤ ਹੋ ਜਾਵਾਂਗੇ ਜਿਹੜੀ ਤੂੰ ਸਾਨੂੰ ਚੁਕਾਈ ਸੀ।”

Joshua 2:20 (UKJV) And if you utter this our business, then we will be quit of yours oath which you have made us to swear.

18ਜਦ ਅਸੀਂ ਇਸ ਧਰਤੀ ਵਿੱਚ ਆਵਾਂਗੇ, ਤੂੰ ਇਹ ਲਾਲ ਰੰਗ ਦੀ ਡੋਰੀ ਨੂੰ ਉਸ ਖਿੜਕੀ ਵਿੱਚ ਬੰਨ੍ਹੀ ਜਿਸ ਵਿੱਚੋਂ ਤੂੰ ਸਾਨੂੰ ਹੇਠਾਂ ਉਤਾਰਿਆ ਹੈ, ਅਤੇ ਆਪਣੇ ਮਾਤਾ-ਪਿਤਾ, ਆਪਣੇ ਭਰਾਵਾਂ ਅਤੇ ਆਪਣੇ ਸਾਰੇ ਪਰਿਵਾਰ ਨੂੰ ਆਪਣੇ ਕੋਲ ਘਰ ਵਿੱਚ ਇਕੱਠਾ ਕਰੀ।

19ਜੇਕਰ ਕੋਈ ਤੇਰੇ ਘਰ ਵਿੱਚੋਂ ਨਿੱਕਲ ਕੇ ਬਾਹਰ ਗਲੀ ਵਿੱਚ ਜਾਂਦਾ ਹੈ, ਤਾਂ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਆਪਣੇ ਸਿਰ ਉੱਤੇ ਹੋਵੇਗਾ। ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। ਜਿਹੜੇ ਲੋਕ ਤੇਰੇ ਨਾਲ ਘਰ ਵਿੱਚ ਹਨ, ਜੇਕਰ ਉਨ੍ਹਾਂ ਉੱਤੇ ਹੱਥ ਰੱਖਿਆ ਜਾਵੇ ਤਾਂ ਉਨ੍ਹਾਂ ਦਾ ਖੂਨ ਸਾਡੇ ਸਿਰ ਉੱਤੇ ਹੋਵੇਗਾ।

20ਪਰ ਜੇਕਰ ਤੂੰ ਸਾਡੀ ਇਹ ਗੱਲ ਦੱਸ ਦੇਵੇ ਕਿ ਅਸੀਂ ਕੀ ਕਰ ਰਹੇ ਹਾਂ, ਤਾਂ ਅਸੀਂ ਉਸ ਸਹੁੰ ਤੋਂ ਮੁਕਤ ਹੋ ਜਾਵਾਂਗੇ ਜਿਹੜੀ ਤੂੰ ਸਾਨੂੰ ਚੁਕਾਈ ਸੀ।”

21ਉਸਨੇ ਆਖਿਆ, ਮੈ ਸਹਿਮਤ ਇਹ ਜਿਵੇਂ ਤੁਸੀਂ ਕਹਿੰਦੇ ਹੋ, ਹੋਣ ਦਿਓ। ਇਸ ਲਈ ਉਸ ਨੇ ਉਨ੍ਹਾਂ ਨੂੰ ਭੇਜ ਦਿੱਤਾ ਅਤੇ ਉਹ ਚਲੇ ਗਏ ਅਤੇ ਉਸਨੇ ਖਿੜਕੀ ਵਿੱਚ ਲਾਲ ਰੰਗ ਦੀ ਡੋਰੀ ਬੰਨ੍ਹ ਦਿੱਤੀ।

22ਜਦੋਂ ਉਹ ਚਲੇ ਗਏ, ਤਾਂ ਉਹ ਪਹਾੜੀਆਂ ਵਿੱਚ ਗਏ ਅਤੇ ਉੱਥੇ ਤਿੰਨ ਦਿਨ ਰਹੇ, ਜਦੋਂ ਤੱਕ ਪਿੱਛਾ ਕਰਨ ਵਾਲਿਆਂ ਨੇ ਸਾਰੇ ਰਸਤੇ ਵਿੱਚ ਖੋਜ ਨਾ ਕੀਤੀ ਅਤੇ ਉਨ੍ਹਾਂ ਨੂੰ ਨਾ ਲੱਭਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.