17ਹੁਣ ਆਦਮੀਆਂ ਨੇ ਉਸ ਨੂੰ ਕਿਹਾ ਸੀ, “ਇਹ ਸਹੁੰ ਜਿਹੜੀ ਤੂੰ ਸਾਨੂੰ ਖੁਆਈ ਹੈ, ਸਾਡੇ ਉੱਤੇ ਬੰਧਨ ਨਹੀਂ ਹੋਵੇਗੀ
18ਜਦ ਅਸੀਂ ਇਸ ਧਰਤੀ ਵਿੱਚ ਆਵਾਂਗੇ, ਤੂੰ ਇਹ ਲਾਲ ਰੰਗ ਦੀ ਡੋਰੀ ਨੂੰ ਉਸ ਖਿੜਕੀ ਵਿੱਚ ਬੰਨ੍ਹੀ ਜਿਸ ਵਿੱਚੋਂ ਤੂੰ ਸਾਨੂੰ ਹੇਠਾਂ ਉਤਾਰਿਆ ਹੈ, ਅਤੇ ਆਪਣੇ ਮਾਤਾ-ਪਿਤਾ, ਆਪਣੇ ਭਰਾਵਾਂ ਅਤੇ ਆਪਣੇ ਸਾਰੇ ਪਰਿਵਾਰ ਨੂੰ ਆਪਣੇ ਕੋਲ ਘਰ ਵਿੱਚ ਇਕੱਠਾ ਕਰੀ।
19ਜੇਕਰ ਕੋਈ ਤੇਰੇ ਘਰ ਵਿੱਚੋਂ ਨਿੱਕਲ ਕੇ ਬਾਹਰ ਗਲੀ ਵਿੱਚ ਜਾਂਦਾ ਹੈ, ਤਾਂ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਆਪਣੇ ਸਿਰ ਉੱਤੇ ਹੋਵੇਗਾ। ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। ਜਿਹੜੇ ਲੋਕ ਤੇਰੇ ਨਾਲ ਘਰ ਵਿੱਚ ਹਨ, ਜੇਕਰ ਉਨ੍ਹਾਂ ਉੱਤੇ ਹੱਥ ਰੱਖਿਆ ਜਾਵੇ ਤਾਂ ਉਨ੍ਹਾਂ ਦਾ ਖੂਨ ਸਾਡੇ ਸਿਰ ਉੱਤੇ ਹੋਵੇਗਾ।
20ਪਰ ਜੇਕਰ ਤੂੰ ਸਾਡੀ ਇਹ ਗੱਲ ਦੱਸ ਦੇਵੇ ਕਿ ਅਸੀਂ ਕੀ ਕਰ ਰਹੇ ਹਾਂ, ਤਾਂ ਅਸੀਂ ਉਸ ਸਹੁੰ ਤੋਂ ਮੁਕਤ ਹੋ ਜਾਵਾਂਗੇ ਜਿਹੜੀ ਤੂੰ ਸਾਨੂੰ ਚੁਕਾਈ ਸੀ।”
21ਉਸਨੇ ਆਖਿਆ, ਮੈ ਸਹਿਮਤ ਇਹ ਜਿਵੇਂ ਤੁਸੀਂ ਕਹਿੰਦੇ ਹੋ, ਹੋਣ ਦਿਓ। ਇਸ ਲਈ ਉਸ ਨੇ ਉਨ੍ਹਾਂ ਨੂੰ ਭੇਜ ਦਿੱਤਾ ਅਤੇ ਉਹ ਚਲੇ ਗਏ ਅਤੇ ਉਸਨੇ ਖਿੜਕੀ ਵਿੱਚ ਲਾਲ ਰੰਗ ਦੀ ਡੋਰੀ ਬੰਨ੍ਹ ਦਿੱਤੀ।