ਯੇਹੋਸ਼ੁਆ 2

ਉਸਨੇ ਆਖਿਆ, ਮੈ ਸਹਿਮਤ ਇਹ ਜਿਵੇਂ ਤੁਸੀਂ ਕਹਿੰਦੇ ਹੋ, ਹੋਣ ਦਿਓ। ਇਸ ਲਈ ਉਸ ਨੇ ਉਨ੍ਹਾਂ ਨੂੰ ਭੇਜ ਦਿੱਤਾ ਅਤੇ ਉਹ ਚਲੇ ਗਏ ਅਤੇ ਉਸਨੇ ਖਿੜਕੀ ਵਿੱਚ ਲਾਲ ਰੰਗ ਦੀ ਡੋਰੀ ਬੰਨ੍ਹ ਦਿੱਤੀ।

Joshua 2:21 (UKJV) And she said, According unto your words, so be it. And she sent them away, and they departed: and she bound the scarlet line in the window.

19ਜੇਕਰ ਕੋਈ ਤੇਰੇ ਘਰ ਵਿੱਚੋਂ ਨਿੱਕਲ ਕੇ ਬਾਹਰ ਗਲੀ ਵਿੱਚ ਜਾਂਦਾ ਹੈ, ਤਾਂ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਆਪਣੇ ਸਿਰ ਉੱਤੇ ਹੋਵੇਗਾ। ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। ਜਿਹੜੇ ਲੋਕ ਤੇਰੇ ਨਾਲ ਘਰ ਵਿੱਚ ਹਨ, ਜੇਕਰ ਉਨ੍ਹਾਂ ਉੱਤੇ ਹੱਥ ਰੱਖਿਆ ਜਾਵੇ ਤਾਂ ਉਨ੍ਹਾਂ ਦਾ ਖੂਨ ਸਾਡੇ ਸਿਰ ਉੱਤੇ ਹੋਵੇਗਾ।

20ਪਰ ਜੇਕਰ ਤੂੰ ਸਾਡੀ ਇਹ ਗੱਲ ਦੱਸ ਦੇਵੇ ਕਿ ਅਸੀਂ ਕੀ ਕਰ ਰਹੇ ਹਾਂ, ਤਾਂ ਅਸੀਂ ਉਸ ਸਹੁੰ ਤੋਂ ਮੁਕਤ ਹੋ ਜਾਵਾਂਗੇ ਜਿਹੜੀ ਤੂੰ ਸਾਨੂੰ ਚੁਕਾਈ ਸੀ।”

21ਉਸਨੇ ਆਖਿਆ, ਮੈ ਸਹਿਮਤ ਇਹ ਜਿਵੇਂ ਤੁਸੀਂ ਕਹਿੰਦੇ ਹੋ, ਹੋਣ ਦਿਓ। ਇਸ ਲਈ ਉਸ ਨੇ ਉਨ੍ਹਾਂ ਨੂੰ ਭੇਜ ਦਿੱਤਾ ਅਤੇ ਉਹ ਚਲੇ ਗਏ ਅਤੇ ਉਸਨੇ ਖਿੜਕੀ ਵਿੱਚ ਲਾਲ ਰੰਗ ਦੀ ਡੋਰੀ ਬੰਨ੍ਹ ਦਿੱਤੀ।

22ਜਦੋਂ ਉਹ ਚਲੇ ਗਏ, ਤਾਂ ਉਹ ਪਹਾੜੀਆਂ ਵਿੱਚ ਗਏ ਅਤੇ ਉੱਥੇ ਤਿੰਨ ਦਿਨ ਰਹੇ, ਜਦੋਂ ਤੱਕ ਪਿੱਛਾ ਕਰਨ ਵਾਲਿਆਂ ਨੇ ਸਾਰੇ ਰਸਤੇ ਵਿੱਚ ਖੋਜ ਨਾ ਕੀਤੀ ਅਤੇ ਉਨ੍ਹਾਂ ਨੂੰ ਨਾ ਲੱਭਿਆ।

23ਫਿਰ ਦੋਵੇਂ ਆਦਮੀ ਵਾਪਸ ਆਉਣ ਲੱਗੇ। ਉਹ ਪਹਾੜੀਆਂ ਤੋਂ ਹੇਠਾਂ ਉਤਰੇ ਅਤੇ ਨਦੀ ਦੇ ਕਿਨਾਰੇ ਗਏ ਅਤੇ ਨੂਨ ਦੇ ਪੁੱਤਰ ਯੇਹੋਸ਼ੁਆ ਕੋਲ ਆਏ ਅਤੇ ਉਸ ਨੂੰ ਸਭ ਕੁਝ ਦੱਸਿਆ ਜੋ ਉਨ੍ਹਾਂ ਨਾਲ ਵਾਪਰਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.