39ਹੇਸ਼ਬੋਨ ਅਤੇ ਯਾਜ਼ਰ, ਉਨ੍ਹਾਂ ਦੀਆਂ ਚਰਾਂਦਾਂ ਸਮੇਤ ਕੁੱਲ ਚਾਰ ਕਸਬੇ ਸਨ।
40ਮੇਰਾਰੀ ਪਰਿਵਾਰ ਸਮੂਹਾਂ ਵਿੱਚ ਜਿਹੜੇ ਬਾਕੀ ਲੇਵੀਆਂ ਦੇ ਸਨ, ਉਹਨਾਂ ਨੂੰ ਕੁੱਲ ਕਸਬੇ ਦਿੱਤੇ ਗਏ ਉਹਨਾਂ ਕਸਬਿਆਂ ਦੀ ਗਿਣਤੀ ਬਾਰਾਂ ਹੋ ਗਈ।
41ਇਸਰਾਏਲੀਆਂ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਲੇਵੀਆਂ ਦੇ ਕਸਬੇ ਉਨ੍ਹਾਂ ਦੀਆਂ ਚਰਾਂਦਾਂ ਸਮੇਤ ਕੁੱਲ ਮਿਲਾ ਕੇ ਅੱਠਤਾਲੀ ਸਨ।
42ਇਹਨਾਂ ਕਸਬਿਆਂ ਵਿੱਚੋਂ ਹਰ ਇੱਕ ਦੇ ਆਲੇ-ਦੁਆਲੇ ਚਰਾਗਾਹਾਂ ਸਨ, ਇਹ ਇਨ੍ਹਾਂ ਸਾਰੇ ਕਸਬਿਆਂ ਲਈ ਸੱਚ ਸੀ।
43ਇਸ ਲਈ ਯਾਹਵੇਹ ਨੇ ਇਸਰਾਏਲ ਨੂੰ ਉਹ ਸਾਰੀ ਧਰਤੀ ਦਿੱਤੀ ਜੋ ਉਸ ਨੇ ਉਨ੍ਹਾਂ ਦੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ ਅਤੇ ਉਨ੍ਹਾਂ ਨੇ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਵੱਸ ਗਏ।