ਯੇਹੋਸ਼ੁਆ 22

(ਮਨੱਸ਼ੇਹ ਦੇ ਅੱਧੇ ਗੋਤ ਨੂੰ ਮੋਸ਼ੇਹ ਨੇ ਬਾਸ਼ਾਨ ਵਿੱਚ ਜ਼ਮੀਨ ਦਿੱਤੀ ਸੀ ਅਤੇ ਬਾਕੀ ਦੇ ਅੱਧੇ ਗੋਤ ਨੂੰ ਯੇਹੋਸ਼ੁਆ ਨੇ ਯਰਦਨ ਦੇ ਪੱਛਮ ਵਾਲੇ ਪਾਸੇ ਆਪਣੇ ਸਾਥੀ ਇਸਰਾਏਲੀਆਂ ਸਮੇਤ ਜ਼ਮੀਨ ਦਿੱਤੀ ਸੀ।) ਜਦੋਂ ਯੇਹੋਸ਼ੁਆ ਨੇ ਉਨ੍ਹਾਂ ਨੂੰ ਘਰ ਭੇਜਿਆ, ਉਸਨੇ ਉਨ੍ਹਾਂ ਨੂੰ ਅਸੀਸ ਦਿੱਤੀ।

Joshua 22:7 (UKJV) Now to the one half of the tribe of Manasseh Moses had given possession in Bashan: but unto the other half thereof gave Joshua among their brethren on this side Jordan westward. And when Joshua sent them away also unto their tents, then he blessed them,

5ਪਰ ਉਸ ਹੁਕਮ ਅਤੇ ਬਿਵਸਥਾ ਦੀ ਪਾਲਣਾ ਕਰਨ ਲਈ ਜੋ ਯਾਹਵੇਹ ਦੇ ਦਾਸ ਮੋਸ਼ੇਹ ਨੇ ਤੁਹਾਨੂੰ ਦਿੱਤੀ ਸੀ, ਬਹੁਤ ਧਿਆਨ ਰੱਖੋ, ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰੋ, ਉਸ ਦੀ ਆਗਿਆਕਾਰੀ ਵਿੱਚ ਰਹੋ, ਉਸ ਦੇ ਹੁਕਮਾਂ ਦੀ ਪਾਲਣਾ ਕਰੋ, ਉਸ ਨੂੰ ਫੜੀ ਰੱਖੋ ਅਤੇ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਆਤਮਾ ਨਾਲ ਉਸ ਦੀ ਸੇਵਾ ਕਰੋ।”

6ਤਦ ਯੇਹੋਸ਼ੁਆ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਨ੍ਹਾਂ ਨੂੰ ਵਿਦਾ ਕੀਤਾ ਅਤੇ ਉਹ ਆਪਣੇ ਘਰਾਂ ਨੂੰ ਚਲੇ ਗਏ।

7(ਮਨੱਸ਼ੇਹ ਦੇ ਅੱਧੇ ਗੋਤ ਨੂੰ ਮੋਸ਼ੇਹ ਨੇ ਬਾਸ਼ਾਨ ਵਿੱਚ ਜ਼ਮੀਨ ਦਿੱਤੀ ਸੀ ਅਤੇ ਬਾਕੀ ਦੇ ਅੱਧੇ ਗੋਤ ਨੂੰ ਯੇਹੋਸ਼ੁਆ ਨੇ ਯਰਦਨ ਦੇ ਪੱਛਮ ਵਾਲੇ ਪਾਸੇ ਆਪਣੇ ਸਾਥੀ ਇਸਰਾਏਲੀਆਂ ਸਮੇਤ ਜ਼ਮੀਨ ਦਿੱਤੀ ਸੀ।) ਜਦੋਂ ਯੇਹੋਸ਼ੁਆ ਨੇ ਉਨ੍ਹਾਂ ਨੂੰ ਘਰ ਭੇਜਿਆ, ਉਸਨੇ ਉਨ੍ਹਾਂ ਨੂੰ ਅਸੀਸ ਦਿੱਤੀ।

8ਅਤੇ ਯੇਹੋਸ਼ੁਆ ਨੇ ਉਹਨਾਂ ਨੂੰ ਆਖਿਆ, “ਆਪਣੀ ਵੱਡੀ ਦੌਲਤ ਨਾਲ, ਪਸ਼ੂਆਂ ਦੇ ਵੱਡੇ ਇੱਜੜ, ਚਾਂਦੀ, ਸੋਨਾ, ਪਿੱਤਲ, ਲੋਹਾ ਅਤੇ ਬਹੁਤ ਸਾਰੇ ਕੱਪੜੇ ਲੈ ਕੇ ਆਪਣੇ ਘਰਾਂ ਨੂੰ ਮੁੜੋ ਅਤੇ ਆਪਣੇ ਦੁਸ਼ਮਣਾਂ ਤੋਂ ਲੁੱਟ ਨੂੰ ਆਪਣੇ ਸਾਥੀ ਇਸਰਾਏਲੀਆਂ ਨਾਲ ਵੰਡੋ।”

9ਇਸ ਲਈ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਇਸਰਾਏਲੀਆਂ ਨੂੰ ਕਨਾਨ ਦੇ ਸ਼ੀਲੋਹ ਵਿੱਚ ਛੱਡ ਦਿੱਤਾ ਤਾਂ ਜੋ ਉਨ੍ਹਾਂ ਦੀ ਆਪਣੀ ਧਰਤੀ ਗਿਲਆਦ ਵਿੱਚ ਵਾਪਸ ਆ ਜਾਣ ਜੋ ਉਨ੍ਹਾਂ ਨੇ ਮੋਸ਼ੇਹ ਦੇ ਰਾਹੀਂ ਯਾਹਵੇਹ ਦੇ ਹੁਕਮ ਦੇ ਅਨੁਸਾਰ ਹਾਸਲ ਕੀਤੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.