ਯੇਹੋਸ਼ੁਆ 22

ਇਸ ਲਈ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਇਸਰਾਏਲੀਆਂ ਨੂੰ ਕਨਾਨ ਦੇ ਸ਼ੀਲੋਹ ਵਿੱਚ ਛੱਡ ਦਿੱਤਾ ਤਾਂ ਜੋ ਉਨ੍ਹਾਂ ਦੀ ਆਪਣੀ ਧਰਤੀ ਗਿਲਆਦ ਵਿੱਚ ਵਾਪਸ ਆ ਜਾਣ ਜੋ ਉਨ੍ਹਾਂ ਨੇ ਮੋਸ਼ੇਹ ਦੇ ਰਾਹੀਂ ਯਾਹਵੇਹ ਦੇ ਹੁਕਮ ਦੇ ਅਨੁਸਾਰ ਹਾਸਲ ਕੀਤੀ ਸੀ।

Joshua 22:9 (UKJV) And the children of Reuben and the children of Gad and the half tribe of Manasseh returned, and departed from the children of Israel out of Shiloh, which is in the land of Canaan, to go unto the country of Gilead, to the land of their possession, whereof they were possessed, according to the word of the LORD by the hand of Moses.

7(ਮਨੱਸ਼ੇਹ ਦੇ ਅੱਧੇ ਗੋਤ ਨੂੰ ਮੋਸ਼ੇਹ ਨੇ ਬਾਸ਼ਾਨ ਵਿੱਚ ਜ਼ਮੀਨ ਦਿੱਤੀ ਸੀ ਅਤੇ ਬਾਕੀ ਦੇ ਅੱਧੇ ਗੋਤ ਨੂੰ ਯੇਹੋਸ਼ੁਆ ਨੇ ਯਰਦਨ ਦੇ ਪੱਛਮ ਵਾਲੇ ਪਾਸੇ ਆਪਣੇ ਸਾਥੀ ਇਸਰਾਏਲੀਆਂ ਸਮੇਤ ਜ਼ਮੀਨ ਦਿੱਤੀ ਸੀ।) ਜਦੋਂ ਯੇਹੋਸ਼ੁਆ ਨੇ ਉਨ੍ਹਾਂ ਨੂੰ ਘਰ ਭੇਜਿਆ, ਉਸਨੇ ਉਨ੍ਹਾਂ ਨੂੰ ਅਸੀਸ ਦਿੱਤੀ।

8ਅਤੇ ਯੇਹੋਸ਼ੁਆ ਨੇ ਉਹਨਾਂ ਨੂੰ ਆਖਿਆ, “ਆਪਣੀ ਵੱਡੀ ਦੌਲਤ ਨਾਲ, ਪਸ਼ੂਆਂ ਦੇ ਵੱਡੇ ਇੱਜੜ, ਚਾਂਦੀ, ਸੋਨਾ, ਪਿੱਤਲ, ਲੋਹਾ ਅਤੇ ਬਹੁਤ ਸਾਰੇ ਕੱਪੜੇ ਲੈ ਕੇ ਆਪਣੇ ਘਰਾਂ ਨੂੰ ਮੁੜੋ ਅਤੇ ਆਪਣੇ ਦੁਸ਼ਮਣਾਂ ਤੋਂ ਲੁੱਟ ਨੂੰ ਆਪਣੇ ਸਾਥੀ ਇਸਰਾਏਲੀਆਂ ਨਾਲ ਵੰਡੋ।”

9ਇਸ ਲਈ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਇਸਰਾਏਲੀਆਂ ਨੂੰ ਕਨਾਨ ਦੇ ਸ਼ੀਲੋਹ ਵਿੱਚ ਛੱਡ ਦਿੱਤਾ ਤਾਂ ਜੋ ਉਨ੍ਹਾਂ ਦੀ ਆਪਣੀ ਧਰਤੀ ਗਿਲਆਦ ਵਿੱਚ ਵਾਪਸ ਆ ਜਾਣ ਜੋ ਉਨ੍ਹਾਂ ਨੇ ਮੋਸ਼ੇਹ ਦੇ ਰਾਹੀਂ ਯਾਹਵੇਹ ਦੇ ਹੁਕਮ ਦੇ ਅਨੁਸਾਰ ਹਾਸਲ ਕੀਤੀ ਸੀ।

10ਜਦੋਂ ਉਹ ਕਨਾਨ ਦੇਸ਼ ਵਿੱਚ ਯਰਦਨ ਦੇ ਨੇੜੇ ਗਲੀਲੋਥ ਵਿੱਚ ਆਏ, ਤਾਂ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਯਰਦਨ ਦੇ ਕੋਲ ਇੱਕ ਸ਼ਾਨਦਾਰ ਜਗਵੇਦੀ ਬਣਾਈ।

11ਅਤੇ ਜਦੋਂ ਇਸਰਾਏਲੀਆਂ ਨੇ ਸੁਣਿਆ ਕਿ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਨੇ ਕਨਾਨ ਦੀ ਸਰਹੱਦ ਉੱਤੇ ਯਰਦਨ ਦੇ ਨੇੜੇ ਗਲੀਲੋਥ ਵਿੱਚ ਇਸਰਾਏਲੀਆਂ ਦੇ ਪਾਸੇ ਜਗਵੇਦੀ ਬਣਾਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.