ਯੇਹੋਸ਼ੁਆ 24

ਜੇਕਰ ਤੁਸੀਂ ਯਾਹਵੇਹ ਨੂੰ ਤਿਆਗ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੋਗੇ, ਤਾਂ ਉਹ ਤੁਹਾਡੇ ਵਿਰੁੱਧ ਹੋ ਜਾਵੇਗਾ ਅਤੇ ਤੁਹਾਡੇ ਉੱਤੇ ਤਬਾਹੀ ਲਿਆਵੇਗਾ ਅਤੇ ਤੁਹਾਡਾ ਅੰਤ ਕਰ ਦੇਵੇਗਾ, ਭਾਵੇਂ ਉਸ ਨੇ ਹੁਣ ਤੱਕ ਤੁਹਾਡਾ ਭਲਾ ਹੀ ਕੀਤਾ ਹੈ।”

Joshua 24:20 (UKJV) If all of you forsake the LORD, and serve strange gods, then he will turn and do you hurt, and consume you, after that he has done you good.

18ਅਤੇ ਯਾਹਵੇਹ ਨੇ ਸਾਡੇ ਅੱਗੋਂ ਸਾਰੀਆਂ ਕੌਮਾਂ ਨੂੰ ਬਾਹਰ ਕੱਢ ਦਿੱਤਾ, ਜਿਨ੍ਹਾਂ ਵਿੱਚ ਅਮੋਰੀਆਂ ਵੀ ਸ਼ਾਮਲ ਸਨ, ਜਿਹੜੇ ਦੇਸ਼ ਵਿੱਚ ਰਹਿੰਦੇ ਸਨ। ਅਸੀਂ ਤਾਂ ਯਾਹਵੇਹ ਦੀ ਸੇਵਾ ਕਰਾਂਗੇ, ਕਿਉਂਕਿ ਉਹ ਸਾਡਾ ਪਰਮੇਸ਼ਵਰ ਹੈ।”

19ਯੇਹੋਸ਼ੁਆ ਨੇ ਲੋਕਾਂ ਨੂੰ ਆਖਿਆ, “ਤੁਸੀਂ ਯਾਹਵੇਹ ਦੀ ਸੇਵਾ ਕਰਨ ਦੇ ਯੋਗ ਨਹੀਂ ਹੋ ਕਿਉਂ ਜੋ ਉਹ ਇੱਕ ਪਵਿੱਤਰ ਪਰਮੇਸ਼ਵਰ ਹੈ; ਉਹ ਈਰਖਾਲੂ ਪਰਮੇਸ਼ਵਰ ਹੈ। ਉਹ ਤੁਹਾਡੀ ਬਗਾਵਤ ਅਤੇ ਤੁਹਾਡੇ ਪਾਪ ਮਾਫ਼ ਨਹੀਂ ਕਰੇਗਾ।

20ਜੇਕਰ ਤੁਸੀਂ ਯਾਹਵੇਹ ਨੂੰ ਤਿਆਗ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੋਗੇ, ਤਾਂ ਉਹ ਤੁਹਾਡੇ ਵਿਰੁੱਧ ਹੋ ਜਾਵੇਗਾ ਅਤੇ ਤੁਹਾਡੇ ਉੱਤੇ ਤਬਾਹੀ ਲਿਆਵੇਗਾ ਅਤੇ ਤੁਹਾਡਾ ਅੰਤ ਕਰ ਦੇਵੇਗਾ, ਭਾਵੇਂ ਉਸ ਨੇ ਹੁਣ ਤੱਕ ਤੁਹਾਡਾ ਭਲਾ ਹੀ ਕੀਤਾ ਹੈ।”

21ਪਰ ਲੋਕਾਂ ਨੇ ਯੇਹੋਸ਼ੁਆ ਨੂੰ ਆਖਿਆ, “ਨਹੀਂ! ਅਸੀਂ ਯਾਹਵੇਹ ਦੀ ਸੇਵਾ ਕਰਾਂਗੇ।”

22ਤਦ ਯੇਹੋਸ਼ੁਆ ਨੇ ਆਖਿਆ, “ਤੁਸੀਂ ਆਪਣੇ ਆਪ ਦੇ ਵਿਰੁੱਧ ਗਵਾਹ ਹੋ ਜੋ ਤੁਸੀਂ ਯਾਹਵੇਹ ਦੀ ਸੇਵਾ ਕਰਨ ਲਈ ਆਪਣੇ ਆਪ ਨੂੰ ਚੁਣਿਆ ਹੈ।” ਉਨ੍ਹਾਂ ਨੇ ਜਵਾਬ ਦਿੱਤਾ, “ਹਾਂ, ਅਸੀਂ ਗਵਾਹ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.