ਯੇਹੋਸ਼ੁਆ 24

ਪਰ ਉਨ੍ਹਾਂ ਨੇ ਮਦਦ ਲਈ ਯਾਹਵੇਹ ਨੂੰ ਪੁਕਾਰਿਆ ਅਤੇ ਉਸਨੇ ਤੁਹਾਡੇ ਅਤੇ ਮਿਸਰੀਆਂ ਵਿਚਕਾਰ ਘੁੱਪ ਹਨੇਰਾ ਕਰ ਦਿੱਤਾ। ਉਸਨੇ ਸਮੁੰਦਰ ਨੂੰ ਉਨ੍ਹਾਂ ਦੇ ਉੱਪਰ ਲਿਆਂਦਾ ਅਤੇ ਜਿਸ ਨੇ ਉਨ੍ਹਾਂ ਨੂੰ ਢੱਕ ਲਿਆ। ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਮੈਂ ਮਿਸਰੀਆਂ ਨਾਲ ਕੀ ਕੀਤਾ ਸੀ। ਫ਼ੇਰ ਤੁਸੀਂ ਲੰਮਾ ਸਮਾਂ ਉਜਾੜ ਵਿੱਚ ਰਹੇ।

Joshua 24:7 (UKJV) And when they cried unto the LORD, he put darkness between you and the Egyptians, and brought the sea upon them, and covered them; and your eyes have seen what I have done in Egypt: and all of you dwelt in the wilderness a long season.

5“ ‘ਫਿਰ ਮੈਂ ਮੋਸ਼ੇਹ ਅਤੇ ਹਾਰੋਨ ਨੂੰ ਭੇਜਿਆ ਅਤੇ ਮੈਂ ਮਿਸਰੀਆਂ ਨੂੰ ਬਵਾ ਨਾਲ ਮਾਰਿਆਂ, ਇਹ ਕਰਨ ਤੋਂ ਬਾਅਦ ਮੈਂ ਤੁਹਾਨੂੰ ਬਾਹਰ ਕੱਢ ਲਿਆਇਆ।

6ਜਦੋਂ ਮੈਂ ਤੁਹਾਡੀ ਪਰਜਾ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਤਾਂ ਤੁਸੀਂ ਸਮੁੰਦਰ ਤੱਕ ਆਏ ਅਤੇ ਮਿਸਰੀਆਂ ਨੇ ਰਥਾਂ ਅਤੇ ਘੋੜ-ਸਵਾਰਾਂ ਨਾਲ ਲਾਲ ਸਾਗਰ ਤੱਕ ਪਿੱਛਾ ਕੀਤਾ।

7ਪਰ ਉਨ੍ਹਾਂ ਨੇ ਮਦਦ ਲਈ ਯਾਹਵੇਹ ਨੂੰ ਪੁਕਾਰਿਆ ਅਤੇ ਉਸਨੇ ਤੁਹਾਡੇ ਅਤੇ ਮਿਸਰੀਆਂ ਵਿਚਕਾਰ ਘੁੱਪ ਹਨੇਰਾ ਕਰ ਦਿੱਤਾ। ਉਸਨੇ ਸਮੁੰਦਰ ਨੂੰ ਉਨ੍ਹਾਂ ਦੇ ਉੱਪਰ ਲਿਆਂਦਾ ਅਤੇ ਜਿਸ ਨੇ ਉਨ੍ਹਾਂ ਨੂੰ ਢੱਕ ਲਿਆ। ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਮੈਂ ਮਿਸਰੀਆਂ ਨਾਲ ਕੀ ਕੀਤਾ ਸੀ। ਫ਼ੇਰ ਤੁਸੀਂ ਲੰਮਾ ਸਮਾਂ ਉਜਾੜ ਵਿੱਚ ਰਹੇ।

8“ ‘ਮੈਂ ਤੁਹਾਨੂੰ ਅਮੋਰੀਆਂ ਦੇ ਦੇਸ਼ ਵਿੱਚ ਲਿਆਇਆ ਜੋ ਯਰਦਨ ਦੇ ਪੂਰਬ ਵੱਲ ਰਹਿੰਦੇ ਸਨ। ਉਹ ਤੁਹਾਡੇ ਵਿਰੁੱਧ ਲੜੇ, ਪਰ ਮੈਂ ਉਨ੍ਹਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੱਤਾ। ਮੈਂ ਉਨ੍ਹਾਂ ਨੂੰ ਤੁਹਾਡੇ ਸਾਹਮਣੇ ਤਬਾਹ ਕਰ ਦਿੱਤਾ ਅਤੇ ਤੁਸੀਂ ਉਨ੍ਹਾਂ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ।

9ਜਦੋਂ ਮੋਆਬ ਦੇ ਰਾਜੇ ਸਿੱਪੋਰ ਦੇ ਪੁੱਤਰ ਬਾਲਾਕ ਨੇ ਇਸਰਾਏਲ ਨਾਲ ਲੜਨ ਲਈ ਤਿਆਰ ਕੀਤਾ, ਤਾਂ ਉਸਨੇ ਬਓਰ ਦੇ ਪੁੱਤਰ ਬਿਲਆਮ ਨੂੰ ਤੁਹਾਡੇ ਉੱਤੇ ਸਰਾਪ ਦੇਣ ਲਈ ਭੇਜਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.