ਯੇਹੋਸ਼ੁਆ 3

ਇਸ ਤਰ੍ਹਾਂ ਤੁਸੀਂ ਜਾਣੋਗੇ ਕਿ ਜਿਉਂਦਾ ਪਰਮੇਸ਼ਵਰ ਤੁਹਾਡੇ ਵਿੱਚ ਹੈ ਅਤੇ ਉਹ ਜ਼ਰੂਰ ਤੁਹਾਡੇ ਅੱਗੇ ਕਨਾਨੀਆਂ, ਹਿੱਤੀਆਂ, ਹਿੱਵੀਆਂ, ਪਰਿੱਜ਼ੀਆਂ, ਗਿਰਗਾਸ਼ੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਬਾਹਰ ਕੱਢ ਦੇਵੇਗਾ।

Joshua 3:10 (UKJV) And Joshua said, Hereby all of you shall know that the living God is among you, and that he will without fail drive out from before you the Canaanites, and the Hittites, and the Hivites, and the Perizzites, and the Girgashites, and the Amorites, and the Jebusites.

8ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਜਾਜਕਾਂ ਨੂੰ ਆਖੋ, ‘ਜਦੋਂ ਤੁਸੀਂ ਯਰਦਨ ਦੇ ਪਾਣੀਆਂ ਦੇ ਕਿਨਾਰੇ ਪਹੁੰਚੋ, ਤਾਂ ਜਾ ਕੇ ਨਦੀ ਵਿੱਚ ਖੜ੍ਹੇ ਹੋ ਜਾਣਾ।’ ”

9ਯੇਹੋਸ਼ੁਆ ਨੇ ਇਸਰਾਏਲੀਆਂ ਨੂੰ ਆਖਿਆ, “ਇੱਥੇ ਆਉ ਅਤੇ ਆਪਣੇ ਯਾਹਵੇਹ ਪਰਮੇਸ਼ਵਰ ਦੇ ਬਚਨਾਂ ਨੂੰ ਸੁਣੋ।

10ਇਸ ਤਰ੍ਹਾਂ ਤੁਸੀਂ ਜਾਣੋਗੇ ਕਿ ਜਿਉਂਦਾ ਪਰਮੇਸ਼ਵਰ ਤੁਹਾਡੇ ਵਿੱਚ ਹੈ ਅਤੇ ਉਹ ਜ਼ਰੂਰ ਤੁਹਾਡੇ ਅੱਗੇ ਕਨਾਨੀਆਂ, ਹਿੱਤੀਆਂ, ਹਿੱਵੀਆਂ, ਪਰਿੱਜ਼ੀਆਂ, ਗਿਰਗਾਸ਼ੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਬਾਹਰ ਕੱਢ ਦੇਵੇਗਾ।

11ਵੇਖੋ, ਯਾਹਵੇਹ ਦੇ ਨੇਮ ਦਾ ਸੰਦੂਕ ਤੁਹਾਡੇ ਅੱਗੇ ਯਰਦਨ ਦੇ ਵਿੱਚੋਂ ਦੀ ਲੰਘਦਾ ਹੈ।

12ਹੁਣ, ਇਸਰਾਏਲ ਦੇ ਗੋਤਾਂ ਵਿੱਚੋਂ ਬਾਰਾਂ ਆਦਮੀਆਂ ਨੂੰ ਚੁਣੋ, ਹਰੇਕ ਗੋਤ ਵਿੱਚੋਂ ਇੱਕ-ਇੱਕ ਮਨੁੱਖ ਆਪਣੇ ਲਈ ਲਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.