10ਇਸ ਤਰ੍ਹਾਂ ਤੁਸੀਂ ਜਾਣੋਗੇ ਕਿ ਜਿਉਂਦਾ ਪਰਮੇਸ਼ਵਰ ਤੁਹਾਡੇ ਵਿੱਚ ਹੈ ਅਤੇ ਉਹ ਜ਼ਰੂਰ ਤੁਹਾਡੇ ਅੱਗੇ ਕਨਾਨੀਆਂ, ਹਿੱਤੀਆਂ, ਹਿੱਵੀਆਂ, ਪਰਿੱਜ਼ੀਆਂ, ਗਿਰਗਾਸ਼ੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਬਾਹਰ ਕੱਢ ਦੇਵੇਗਾ।
11ਵੇਖੋ, ਯਾਹਵੇਹ ਦੇ ਨੇਮ ਦਾ ਸੰਦੂਕ ਤੁਹਾਡੇ ਅੱਗੇ ਯਰਦਨ ਦੇ ਵਿੱਚੋਂ ਦੀ ਲੰਘਦਾ ਹੈ।
12ਹੁਣ, ਇਸਰਾਏਲ ਦੇ ਗੋਤਾਂ ਵਿੱਚੋਂ ਬਾਰਾਂ ਆਦਮੀਆਂ ਨੂੰ ਚੁਣੋ, ਹਰੇਕ ਗੋਤ ਵਿੱਚੋਂ ਇੱਕ-ਇੱਕ ਮਨੁੱਖ ਆਪਣੇ ਲਈ ਲਓ।
13ਅਤੇ ਜਿਵੇਂ ਹੀ ਜਾਜਕ ਜੋ ਯਾਹਵੇਹ ਦੇ ਸੰਦੂਕ ਨੂੰ ਚੁੱਕਦੇ ਹਨ ਅਤੇ ਯਰਦਨ ਵਿੱਚ ਪੈਰ ਰੱਖਣਗੇ, ਉਸ ਦਾ ਪਾਣੀ ਹੇਠਾਂ ਵੱਲ ਵਗਦਾ ਹੈ, ਵੱਖਰਾ ਹੋ ਜਾਵੇਗਾ ਅਤੇ ਇੱਕ ਢੇਰ ਵਿੱਚ ਖੜ੍ਹਾ ਹੋ ਜਾਵੇਗਾ।”
14ਇਸ ਲਈ ਜਦੋਂ ਲੋਕਾਂ ਨੇ ਯਰਦਨ ਪਾਰ ਕਰਨ ਲਈ ਡੇਰਿਆਂ ਨੂੰ ਛੱਡਿਆ, ਤਾਂ ਜਾਜਕ ਨੇਮ ਦੇ ਸੰਦੂਕ ਨੂੰ ਚੁੱਕ ਕੇ ਉਨ੍ਹਾਂ ਦੇ ਅੱਗੇ-ਅੱਗੇ ਚਲਦੇ ਸਨ।