ਯੇਹੋਸ਼ੁਆ 4

ਹੁਣ ਸੰਦੂਕ ਨੂੰ ਚੁੱਕਣ ਵਾਲੇ ਜਾਜਕ ਯਰਦਨ ਦੇ ਵਿਚਕਾਰ ਖੜੇ ਰਹੇ ਜਦੋਂ ਤੱਕ ਕਿ ਯਾਹਵੇਹ ਨੇ ਯੇਹੋਸ਼ੁਆ ਨੂੰ ਜੋ ਵੀ ਹੁਕਮ ਦਿੱਤਾ ਸੀ ਉਹ ਸਭ ਕੁਝ ਲੋਕਾਂ ਦੁਆਰਾ ਪੂਰਾ ਨਾ ਕੀਤਾ ਗਿਆ, ਜਿਵੇਂ ਕਿ ਮੋਸ਼ੇਹ ਨੇ ਯੇਹੋਸ਼ੁਆ ਨੂੰ ਕਿਹਾ ਸੀ। ਲੋਕਾਂ ਨੇ ਕਾਹਲੀ ਨਾਲ ਪਾਰ ਲੰਘ ਗਏ,

Joshua 4:10 (UKJV) For the priests which bare the ark stood in the midst of Jordan, until everything was finished that the LORD commanded Joshua to speak unto the people, according to all that Moses commanded Joshua: and the people hasted and passed over.

8ਇਸ ਲਈ ਇਸਰਾਏਲੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯੇਹੋਸ਼ੁਆ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਦੇ ਅਨੁਸਾਰ ਉਨ੍ਹਾਂ ਨੇ ਯਰਦਨ ਦੇ ਵਿਚਕਾਰੋਂ ਬਾਰਾਂ ਪੱਥਰ ਲਏ, ਜਿਵੇਂ ਕਿ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ ਸੀ ਅਤੇ ਉਹ ਉਨ੍ਹਾਂ ਨੂੰ ਆਪਣੇ ਨਾਲ ਡੇਰੇ ਵਿੱਚ ਲੈ ਗਏ, ਜਿੱਥੇ ਉਨ੍ਹਾਂ ਨੇ ਪੱਥਰਾਂ ਨੂੰ ਹੇਠਾਂ ਰੱਖਿਆ।

9ਯੇਹੋਸ਼ੁਆ ਨੇ ਉਨ੍ਹਾਂ ਬਾਰਾਂ ਪੱਥਰਾਂ ਨੂੰ ਯਰਦਨ ਨਦੀ ਦੇ ਵਿਚਕਾਰ ਉਸ ਥਾਂ ਉੱਤੇ ਖੜ੍ਹਾ ਕੀਤਾ ਜਿੱਥੇ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਜਾਜਕ ਖੜ੍ਹੇ ਸਨ ਅਤੇ ਉਹ ਅੱਜ ਤੱਕ ਉੱਥੇ ਹਨ।

10ਹੁਣ ਸੰਦੂਕ ਨੂੰ ਚੁੱਕਣ ਵਾਲੇ ਜਾਜਕ ਯਰਦਨ ਦੇ ਵਿਚਕਾਰ ਖੜੇ ਰਹੇ ਜਦੋਂ ਤੱਕ ਕਿ ਯਾਹਵੇਹ ਨੇ ਯੇਹੋਸ਼ੁਆ ਨੂੰ ਜੋ ਵੀ ਹੁਕਮ ਦਿੱਤਾ ਸੀ ਉਹ ਸਭ ਕੁਝ ਲੋਕਾਂ ਦੁਆਰਾ ਪੂਰਾ ਨਾ ਕੀਤਾ ਗਿਆ, ਜਿਵੇਂ ਕਿ ਮੋਸ਼ੇਹ ਨੇ ਯੇਹੋਸ਼ੁਆ ਨੂੰ ਕਿਹਾ ਸੀ। ਲੋਕਾਂ ਨੇ ਕਾਹਲੀ ਨਾਲ ਪਾਰ ਲੰਘ ਗਏ,

11ਅਤੇ ਜਿਵੇਂ ਹੀ ਉਹ ਸਾਰੇ ਪਾਰ ਹੋ ਗਏ, ਲੋਕਾਂ ਦੇ ਵੇਖਦੇ-ਵੇਖਦੇ ਹੀ ਯਾਹਵੇਹ ਦਾ ਸੰਦੂਕ ਅਤੇ ਜਾਜਕ ਦੂਜੇ ਪਾਸੇ ਆ ਗਏ।

12ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਦੇ ਆਦਮੀ ਇਸਰਾਏਲੀਆਂ ਦੇ ਸਾਹਮਣੇ ਲੜਾਈ ਲਈ ਤਿਆਰ ਸਨ, ਜਿਵੇਂ ਮੋਸ਼ੇਹ ਨੇ ਉਨ੍ਹਾਂ ਨੂੰ ਕਿਹਾ ਸੀ, ਪਾਰ ਲੰਘ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.