9ਯੇਹੋਸ਼ੁਆ ਨੇ ਉਨ੍ਹਾਂ ਬਾਰਾਂ ਪੱਥਰਾਂ ਨੂੰ ਯਰਦਨ ਨਦੀ ਦੇ ਵਿਚਕਾਰ ਉਸ ਥਾਂ ਉੱਤੇ ਖੜ੍ਹਾ ਕੀਤਾ ਜਿੱਥੇ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਜਾਜਕ ਖੜ੍ਹੇ ਸਨ ਅਤੇ ਉਹ ਅੱਜ ਤੱਕ ਉੱਥੇ ਹਨ।
10ਹੁਣ ਸੰਦੂਕ ਨੂੰ ਚੁੱਕਣ ਵਾਲੇ ਜਾਜਕ ਯਰਦਨ ਦੇ ਵਿਚਕਾਰ ਖੜੇ ਰਹੇ ਜਦੋਂ ਤੱਕ ਕਿ ਯਾਹਵੇਹ ਨੇ ਯੇਹੋਸ਼ੁਆ ਨੂੰ ਜੋ ਵੀ ਹੁਕਮ ਦਿੱਤਾ ਸੀ ਉਹ ਸਭ ਕੁਝ ਲੋਕਾਂ ਦੁਆਰਾ ਪੂਰਾ ਨਾ ਕੀਤਾ ਗਿਆ, ਜਿਵੇਂ ਕਿ ਮੋਸ਼ੇਹ ਨੇ ਯੇਹੋਸ਼ੁਆ ਨੂੰ ਕਿਹਾ ਸੀ। ਲੋਕਾਂ ਨੇ ਕਾਹਲੀ ਨਾਲ ਪਾਰ ਲੰਘ ਗਏ,
11ਅਤੇ ਜਿਵੇਂ ਹੀ ਉਹ ਸਾਰੇ ਪਾਰ ਹੋ ਗਏ, ਲੋਕਾਂ ਦੇ ਵੇਖਦੇ-ਵੇਖਦੇ ਹੀ ਯਾਹਵੇਹ ਦਾ ਸੰਦੂਕ ਅਤੇ ਜਾਜਕ ਦੂਜੇ ਪਾਸੇ ਆ ਗਏ।
12ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਦੇ ਆਦਮੀ ਇਸਰਾਏਲੀਆਂ ਦੇ ਸਾਹਮਣੇ ਲੜਾਈ ਲਈ ਤਿਆਰ ਸਨ, ਜਿਵੇਂ ਮੋਸ਼ੇਹ ਨੇ ਉਨ੍ਹਾਂ ਨੂੰ ਕਿਹਾ ਸੀ, ਪਾਰ ਲੰਘ ਗਏ।
13ਲਗਭਗ ਚਾਲੀ ਹਜ਼ਾਰ ਆਦਮੀ ਲੜਾਈ ਲਈ ਹਥਿਆਰਬੰਦ ਹੋ ਕੇ ਲੜਾਈ ਲਈ ਯਾਹਵੇਹ ਦੇ ਸਨਮੁਖ ਯਰੀਹੋ ਦੇ ਮੈਦਾਨਾਂ ਨੂੰ ਪਾਰ ਕਰ ਗਏ।