ਯੇਹੋਸ਼ੁਆ 4

ਯੇਹੋਸ਼ੁਆ ਨੇ ਉਨ੍ਹਾਂ ਬਾਰਾਂ ਪੱਥਰਾਂ ਨੂੰ ਯਰਦਨ ਨਦੀ ਦੇ ਵਿਚਕਾਰ ਉਸ ਥਾਂ ਉੱਤੇ ਖੜ੍ਹਾ ਕੀਤਾ ਜਿੱਥੇ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਜਾਜਕ ਖੜ੍ਹੇ ਸਨ ਅਤੇ ਉਹ ਅੱਜ ਤੱਕ ਉੱਥੇ ਹਨ।

Joshua 4:9 (UKJV) And Joshua set up twelve stones in the midst of Jordan, in the place where the feet of the priests which bare the ark of the covenant stood: and they are there unto this day.

7ਤਾਂ ਉਨ੍ਹਾਂ ਨੂੰ ਦੱਸੋ ਕਿ ਯਰਦਨ ਦਾ ਪਾਣੀ ਯਾਹਵੇਹ ਦੇ ਨੇਮ ਦੇ ਸੰਦੂਕ ਦੇ ਅੱਗੇ ਵੱਖੋ-ਵੱਖ ਹੋ ਗਿਆ ਸੀ। ਜਦੋਂ ਲੋਕ ਯਰਦਨ ਦੇ ਪਾਰ ਗਏ, ਤਾਂ ਯਰਦਨ ਦਾ ਪਾਣੀ ਵੱਖੋ-ਵੱਖ ਹੋ ਗਿਆ ਅਤੇ ਇਹ ਪੱਥਰ ਇਸਰਾਏਲ ਦੇ ਲੋਕਾਂ ਲਈ ਸਦਾ ਲਈ ਇੱਕ ਯਾਦਗਾਰ ਬਣਨਗੇ।”

8ਇਸ ਲਈ ਇਸਰਾਏਲੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯੇਹੋਸ਼ੁਆ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਦੇ ਅਨੁਸਾਰ ਉਨ੍ਹਾਂ ਨੇ ਯਰਦਨ ਦੇ ਵਿਚਕਾਰੋਂ ਬਾਰਾਂ ਪੱਥਰ ਲਏ, ਜਿਵੇਂ ਕਿ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ ਸੀ ਅਤੇ ਉਹ ਉਨ੍ਹਾਂ ਨੂੰ ਆਪਣੇ ਨਾਲ ਡੇਰੇ ਵਿੱਚ ਲੈ ਗਏ, ਜਿੱਥੇ ਉਨ੍ਹਾਂ ਨੇ ਪੱਥਰਾਂ ਨੂੰ ਹੇਠਾਂ ਰੱਖਿਆ।

9ਯੇਹੋਸ਼ੁਆ ਨੇ ਉਨ੍ਹਾਂ ਬਾਰਾਂ ਪੱਥਰਾਂ ਨੂੰ ਯਰਦਨ ਨਦੀ ਦੇ ਵਿਚਕਾਰ ਉਸ ਥਾਂ ਉੱਤੇ ਖੜ੍ਹਾ ਕੀਤਾ ਜਿੱਥੇ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਜਾਜਕ ਖੜ੍ਹੇ ਸਨ ਅਤੇ ਉਹ ਅੱਜ ਤੱਕ ਉੱਥੇ ਹਨ।

10ਹੁਣ ਸੰਦੂਕ ਨੂੰ ਚੁੱਕਣ ਵਾਲੇ ਜਾਜਕ ਯਰਦਨ ਦੇ ਵਿਚਕਾਰ ਖੜੇ ਰਹੇ ਜਦੋਂ ਤੱਕ ਕਿ ਯਾਹਵੇਹ ਨੇ ਯੇਹੋਸ਼ੁਆ ਨੂੰ ਜੋ ਵੀ ਹੁਕਮ ਦਿੱਤਾ ਸੀ ਉਹ ਸਭ ਕੁਝ ਲੋਕਾਂ ਦੁਆਰਾ ਪੂਰਾ ਨਾ ਕੀਤਾ ਗਿਆ, ਜਿਵੇਂ ਕਿ ਮੋਸ਼ੇਹ ਨੇ ਯੇਹੋਸ਼ੁਆ ਨੂੰ ਕਿਹਾ ਸੀ। ਲੋਕਾਂ ਨੇ ਕਾਹਲੀ ਨਾਲ ਪਾਰ ਲੰਘ ਗਏ,

11ਅਤੇ ਜਿਵੇਂ ਹੀ ਉਹ ਸਾਰੇ ਪਾਰ ਹੋ ਗਏ, ਲੋਕਾਂ ਦੇ ਵੇਖਦੇ-ਵੇਖਦੇ ਹੀ ਯਾਹਵੇਹ ਦਾ ਸੰਦੂਕ ਅਤੇ ਜਾਜਕ ਦੂਜੇ ਪਾਸੇ ਆ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.