17ਇਸ ਲਈ ਯੇਹੋਸ਼ੁਆ ਨੇ ਜਾਜਕਾਂ ਨੂੰ ਹੁਕਮ ਦਿੱਤਾ, “ਯਰਦਨ ਵਿੱਚੋਂ ਬਾਹਰ ਆ ਜਾਓ।”
18ਅਤੇ ਜਾਜਕ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਲੈ ਕੇ ਨਦੀ ਵਿੱਚੋਂ ਬਾਹਰ ਆਏ। ਜਿਵੇਂ ਹੀ ਉਨ੍ਹਾਂ ਨੇ ਸੁੱਕੀ ਜ਼ਮੀਨ ਉੱਤੇ ਆਪਣੇ ਪੈਰ ਰੱਖੇ ਸਨ ਤਾਂ ਯਰਦਨ ਦਾ ਪਾਣੀ ਆਪਣੇ ਸਥਾਨ ਤੇ ਵਾਪਸ ਆ ਗਿਆ ਅਤੇ ਪਹਿਲਾਂ ਵਾਂਗ ਆਪਣਿਆ ਸਾਰਿਆਂ ਕੰਢਿਆਂ ਉੱਤੇ ਚੜ੍ਹ ਗਏ।
19ਪਹਿਲੇ ਮਹੀਨੇ ਦੇ ਦਸਵੇਂ ਦਿਨ ਲੋਕ ਯਰਦਨ ਤੋਂ ਉੱਤੇ ਆਏ ਅਤੇ ਯਰੀਹੋ ਦੀ ਪੂਰਬੀ ਸਰਹੱਦ ਉੱਤੇ ਗਿਲਗਾਲ ਵਿੱਚ ਡੇਰੇ ਲਾਏ।
20ਅਤੇ ਯੇਹੋਸ਼ੁਆ ਨੇ ਉਨ੍ਹਾਂ ਬਾਰਾਂ ਪੱਥਰਾਂ ਨੂੰ ਗਿਲਗਾਲ ਵਿੱਚ ਖੜ੍ਹਾ ਕੀਤਾ ਜੋ ਉਨ੍ਹਾਂ ਨੇ ਯਰਦਨ ਵਿੱਚੋਂ ਕੱਢੇ ਸਨ।
21ਉਸ ਨੇ ਇਸਰਾਏਲੀਆਂ ਨੂੰ ਕਿਹਾ, “ਭਵਿੱਖ ਵਿੱਚ ਜਦੋਂ ਤੁਹਾਡੀ ਸੰਤਾਨ ਆਪਣੇ ਮਾਪਿਆਂ ਨੂੰ ਪੁੱਛੇ, ‘ਇਨ੍ਹਾਂ ਪੱਥਰਾਂ ਦਾ ਕੀ ਅਰਥ ਹੈ?’