ਯੇਹੋਸ਼ੁਆ 4

ਅਤੇ ਯੇਹੋਸ਼ੁਆ ਨੇ ਉਨ੍ਹਾਂ ਬਾਰਾਂ ਪੱਥਰਾਂ ਨੂੰ ਗਿਲਗਾਲ ਵਿੱਚ ਖੜ੍ਹਾ ਕੀਤਾ ਜੋ ਉਨ੍ਹਾਂ ਨੇ ਯਰਦਨ ਵਿੱਚੋਂ ਕੱਢੇ ਸਨ।

Joshua 4:20 (UKJV) And those twelve stones, which they took out of Jordan, did Joshua pitch in Gilgal.

18ਅਤੇ ਜਾਜਕ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਲੈ ਕੇ ਨਦੀ ਵਿੱਚੋਂ ਬਾਹਰ ਆਏ। ਜਿਵੇਂ ਹੀ ਉਨ੍ਹਾਂ ਨੇ ਸੁੱਕੀ ਜ਼ਮੀਨ ਉੱਤੇ ਆਪਣੇ ਪੈਰ ਰੱਖੇ ਸਨ ਤਾਂ ਯਰਦਨ ਦਾ ਪਾਣੀ ਆਪਣੇ ਸਥਾਨ ਤੇ ਵਾਪਸ ਆ ਗਿਆ ਅਤੇ ਪਹਿਲਾਂ ਵਾਂਗ ਆਪਣਿਆ ਸਾਰਿਆਂ ਕੰਢਿਆਂ ਉੱਤੇ ਚੜ੍ਹ ਗਏ।

19ਪਹਿਲੇ ਮਹੀਨੇ ਦੇ ਦਸਵੇਂ ਦਿਨ ਲੋਕ ਯਰਦਨ ਤੋਂ ਉੱਤੇ ਆਏ ਅਤੇ ਯਰੀਹੋ ਦੀ ਪੂਰਬੀ ਸਰਹੱਦ ਉੱਤੇ ਗਿਲਗਾਲ ਵਿੱਚ ਡੇਰੇ ਲਾਏ।

20ਅਤੇ ਯੇਹੋਸ਼ੁਆ ਨੇ ਉਨ੍ਹਾਂ ਬਾਰਾਂ ਪੱਥਰਾਂ ਨੂੰ ਗਿਲਗਾਲ ਵਿੱਚ ਖੜ੍ਹਾ ਕੀਤਾ ਜੋ ਉਨ੍ਹਾਂ ਨੇ ਯਰਦਨ ਵਿੱਚੋਂ ਕੱਢੇ ਸਨ।

21ਉਸ ਨੇ ਇਸਰਾਏਲੀਆਂ ਨੂੰ ਕਿਹਾ, “ਭਵਿੱਖ ਵਿੱਚ ਜਦੋਂ ਤੁਹਾਡੀ ਸੰਤਾਨ ਆਪਣੇ ਮਾਪਿਆਂ ਨੂੰ ਪੁੱਛੇ, ‘ਇਨ੍ਹਾਂ ਪੱਥਰਾਂ ਦਾ ਕੀ ਅਰਥ ਹੈ?’

22ਉਨ੍ਹਾਂ ਨੂੰ ਦੱਸਣਾ, ‘ਇਸਰਾਏਲ ਨੇ ਸੁੱਕੀ ਜ਼ਮੀਨ ਉੱਤੇ ਯਰਦਨ ਨੂੰ ਪਾਰ ਕੀਤਾ ਸੀ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.